Site icon TheUnmute.com

ਪੰਜਾਬ ਕਾਂਗਰਸ ਨੇ ਦੋ ਲੋਕ ਸਭਾ ਸੀਟਾਂ ‘ਤੇ ਬੀਬੀਆਂ ਨੂੰ ਮੈਦਾਨ ‘ਚ ਉਤਾਰਿਆ, MP ਮੁਹੰਮਦ ਸਦੀਕ ਦੀ ਕੱਟੀ ਟਿਕਟ

Congress

ਚੰਡੀਗੜ੍ਹ, 23 ਅਪ੍ਰੈਲ 2024: ਕਾਂਗਰਸ (Congress) ਨੇ ਪੰਜਾਬ ਲੋਕ ਸਭ ਚੋਣਾਂ 2024 ਲਈ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਰ ਦੂਜੀ ਸੂਚੀ ਵਿੱਚ ਪੰਜਾਬ ਦੀਆਂ ਸਿਰਫ਼ 2 ਸੀਟਾਂ ਲਈ ਹੀ ਉਮੀਦਵਾਰ ਐਲਾਨੇ ਗਏ ਹਨ।ਇਸ ਦੇ ਨਾਲ ਹੀ ਐਲਾਨੀਆਂ ਦੋਵੇਂ ਸੀਟਾਂ ‘ਤੇ ਕਾਂਗਰਸ ਨੇ ਦੋ ਬੀਬੀਆਂ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ। ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਅਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦਿੱਤੀ ਗਈ ਹੈ। ਕਾਂਗਰਸ (Congress) ਨੇ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਹੈ।

ਜਿਨ੍ਹਾਂ ਪੰਜ ਸੀਟਾਂ ‘ਤੇ ਉਮੀਦਵਾਰ ਨਹੀਂ ਉਤਾਰੇ ਗਏ ਹਨ, ਉਹ ਹਨ ਖਡੂਰ ਸਾਹਿਬ, ਲੁਧਿਆਣਾ, ਗੁਰਦਾਸਪੁਰ, ਆਨੰਦਪੁਰ ਸਾਹਿਬ ਅਤੇ ਫਿਰੋਜ਼ਪੁਰ ਹਨ । ਉਨ੍ਹਾਂ ਦੇ ਨਾਵਾਂ ਨੂੰ ਲੈ ਕੇ ਅਜੇ ਤੱਕ ਸਹਿਮਤੀ ਨਹੀਂ ਬਣ ਸਕੀ ਹੈ। ਇਸ ਬਾਰੇ ਨਾ ਤਾਂ ਪੰਜਾਬ ਕਮੇਟੀ ਕੋਈ ਫੈਸਲਾ ਲੈ ਸਕੀ ਹੈ ਅਤੇ ਨਾ ਹੀ ਕਾਂਗਰਸ ਚੋਣ ਕਮੇਟੀ ਨੇ ਆਪਣਾ ਫੈਸਲਾ ਦਿੱਤਾ ਹੈ।

Exit mobile version