TheUnmute.com

Punjab: CM ਮਾਨ ਨੇ ਸੰਗਰੂਰ ਨਿਵਾਸ ਪਹੁੰਚੇ ਲੋਕਾਂ ਨਾਲ ਕੀਤੀ ਮੁਲਾਕਾਤ

23 ਸਤੰਬਰ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨ ਸੰਗਰੂਰ ਨਿਵਾਸ ‘ਤੇ ਆਏ ਲੋਕਾਂ ਨਾਲ ਮੁਲਾਕਾਤ ਕੀਤੀ ਗਈ । ਇਸ ਦੌਰਾਨ ਉਨ੍ਹਾਂ ਨੇ ਸਰਕਾਰ ਦੇ ਕੰਮਕਾਜ ਬਾਰੇ ਸਾਰਿਆਂ ਨਾਲ ਬੈਠ ਕੇ ਚਰਚਾ ਕੀਤੀ। ਇਸ ਸਬੰਧੀ ਸੀ.ਐਮ. ਮਾਨ ਨੇ X ‘ਤੇ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ।

CM ਮਾਨ ਨੇ X ‘ਤੇ ਲਿਖਿਆ, ਬੀਤੇ ਦਿਨ ਆਪਣੀ ਸੰਗਰੂਰ ਰਿਹਾਇਸ਼ ਵਿਖੇ ਆਏ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਦੇ ਕੰਮਕਾਜ ਨੂੰ ਲੈਕੇ ਸਾਰਿਆਂ ਨਾਲ ਬੈਠ ਕੇ ਚਰਚਾ ਕੀਤੀ…ਲੋਕ ਸਰਕਾਰ ਦੀਆਂ ਨੀਤੀਆਂ ਤੋਂ ਸੰਤੁਸ਼ਟ ਨਜ਼ਰ ਆਏ…ਨਾਲ ਹੀ ਸਾਡੀ ਸਰਕਾਰ ਵੱਲੋਂ ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਵਿਸ਼ੇਸ਼ ਗ੍ਰਾਂਟ ਦੇਣ ਵਾਲੇ ਫੈਸਲੇ ਦੀ ਵੀ ਲੋਕਾਂ ਨੇ ਸ਼ਲਾਘਾ ਕੀਤੀ…ਅਸੀਂ ਲੋਕਾਂ ਨਾਲ ਸਲਾਹ ਕਰਕੇ ਹੀ ਲੋਕ ਪੱਖੀ ਫੈਸਲੇ ਲੈਂਦੇ ਹਾਂ…

ਸਾਰਿਆਂ ਦਾ ਇਸ ਨਿੱਘੀ ਮੁਲਾਕਾਤ ਲਈ ਧੰਨਵਾਦ…

 

 

 

Exit mobile version