BALJINDER KAUR

ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੱਪਾਂ ਦੇ ਵੰਡ ਰਹੇ ਨੇ ਗੱਫੇ : ਬਲਜਿੰਦਰ ਕੌਰ

ਗੁਰਦਸਪੁਰ 29 ਨਵੰਬਰ 2021 : ਆਮ ਆਦਮੀ ਪਾਰਟੀ ਵਲੋਂ ਪੰਜਾਬ ਭਰ ਚ ਆਉਣ ਵਾਲੀ ਵਿਧਾਨ ਸਭਾ ਚੋਣਾਂ 2022 ਨੂੰ ਲੈਕੇ ਆਪਣੀ ਚੋਣ ਪ੍ਰਚਾਰ ਤੇਜ਼ ਕੀਤਾ ਗਿਆ ਹੈ, ਜਿਸ ਦੇ ਤਹਿਤ ਹਰ ਵਿਧਾਨ ਸਭਾ ਹਲਕਿਆਂ ਚ ਵੱਖ ਵੱਖ ਆਪ ਦੇ ਨੇਤਾ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ | ਉਥੇ ਹੀ ਇਸ ਦੇ ਤਹਿਤ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਡੇਹਰੀਵਾਲ ਵਿਖੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਨ ਲਈ ਮੁੱਖ ਤੌਰ ਤੇ ਆਪ ਪਾਰਟੀ ਦੀ ਮੌਜੂਦਾ ਵਿਧਾਇਕ ਬਲਜਿੰਦਰ ਕੌਰ ਪਹੁਚੇ, ਉਥੇ ਹੀ ਉਹਨਾਂ ਕਿਹਾ ਕਿ ਆਪ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਦੇ ਗਰੰਟੀ ਪ੍ਰੋਗਰਾਮ ਉਹ ਘਰ ਘਰ ਤਕ ਪਹੁਚਾ ਰਹੇ ਹਨ ਅਤੇ ਉਹਨਾਂ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਤਾ ਪੰਜਾਬ ਦੇ ਲੋਕਾਂ ਨੂੰ ਗੱਪਾਂ ਦੇ ਗੱਫੇ ਵੰਡ ਰਹੇ ਹਨ |

ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਕਾਦੀਆ ਦੇ ਇੰਚਾਰਜ ਜਗਰੂਪ ਸਿੰਘ ਸੇਖਵਾਂ ਵਲੋਂ ਆਪਣੇ ਹਲਕੇ ਚ ਇਕ ਰੈਲੀ ਕਾਰਵਾਈ ਗਈ ਮੌਜੂਦਾ ਆਪ ਦੀ ਵਿਧਾਇਕ ਅਤੇ ਆਲਾ ਨੇਤਾ ਬਲਜਿੰਦਰ ਕੌਰ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ, ਉਥੇ ਹੀ ਰੈਲੀ ਤੋਂ ਉਪਰੰਤ ਵਿਧਾਇਕ ਅਤੇ ਆਪ ਪਾਰਟੀ ਦੀ ਆਲਾ ਨੇਤਾ ਬਲਜਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਚ ਬਦਲਾਵ ਅੱਜ ਮੁਖ ਲੋੜ ਹੈ ਅਤੇ ਜੋ ਅਰਵਿੰਦ ਕੇਜਰੀਵਾਲ ਨੇ ਦਿਲੀ ਮਾਡਲ ਤਿਆਰ ਕੀਤਾ ਹੈ, ਉਹ ਪੰਜਾਬ ਚ ਆਪ ਦੀ ਸਰਕਾਰ ਆਉਣ ਤੇ ਤਿਆਰ ਹੋਵੇਗਾ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਅਰਵਿੰਦ ਕੇਜਰੀਵਾਲ ਗਰੰਟੀ ਪ੍ਰੋਗਰਾਮ ਲੈਕੇ ਆਏ ਹਨ ਉਹ ਪੂਰਾ ਵੀ ਕਰੇਂਗੇ ਕਿਉਕਿ ਜੋ ਉਹ ਕਹਿੰਦੇ ਹਨ ਉਸ ਪਿੱਛੇ ਚੰਗੀ ਨੀਯਤ ਹੈ ਇਸ ਦੇ ਨਾਲ ਹੀ ਉਹਨਾਂ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਆਮ ਆਦਮੀ ਗੱਲਾਂ ਨਾਲ ਨਹੀਂ ਬਣਾਇਆ ਜਾ ਸਕਦਾ, ਆਮ ਲੋਕਾਂ ਦੇ ਹਿੱਤ ਚ ਕੰਮ ਵੀ ਕਰਕੇ ਦਿਖਾਉਣੇ ਪੈਣੇ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਚੰਨੀ ਤਾ ਪੰਜਾਬ ਦੇ ਲੋਕਾਂ ਨੂੰ ਗੱਪਾ ਦੇ ਗਫੇ ਵੰਡ ਰਹੇ ਹਨ | ਕਿਉਕਿ ਮੁਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਮਹਿਜ ਐਲਾਨ ਹੀ ਕਰ ਰਹੇ ਹਨ ਜਦਕਿ ਜੋ ਵੀ ਉਹ ਐਲਾਨ ਕਰ ਰਹੇ ਹਨ ਜਮੀਨੀ ਹਕੀਕਤ ਚ ਉਹ ਕੋਈ ਵੀ ਪੂਰੇ ਨਹੀਂ ਹੋ ਰਹੇ | ਇਸ ਦੇ ਨਾਲ ਹੀ ਖੇਤੀ ਕਾਨੂੰਨਾਂ ਦੇ ਲੋਕ ਸਭਾ ਅਤੇ ਰਾਜ ਸਭਾ ਚ ਰੱਦ ਹੋਣ ਤੇ ਉਹਨਾਂ ਕਿਸਾਨਾਂ ਦੇ ਸੰਗਰਸ਼ ਦੀ ਜਿੱਤ ਦੱਸੀ ਅਤੇ ਉਹਨਾਂ ਕਿਹਾ ਕਿ ਇਹ ਜਿੱਤ ਵੀ ਕਿਸਾਨਾਂ ਦੀ ਸ਼ਹਾਦਤ ਅਤੇ ਉਹਨਾਂ ਦੀ ਮੇਹਨਤ ਦੇ ਸਦਕਾ ਹੀ ਮਿਲੀ ਹੈ |

Scroll to Top