July 5, 2024 7:22 pm
CM channi

ਘਨੌਰ ਨੂੰ ਪੰਜਾਬ ਸਰਕਾਰ ਨਵੇਂ ਸਾਲ `ਤੇ ਦੇਵੇਗੀ ਸਬ ਡਵੀਜ਼ਨ ਦਾ ਦਰਜਾ : ਮੁੱਖ ਮੰਤਰੀ ਚੰਨੀ

ਘਨੌਰ 29 ਦਸੰਬਰ 2021 : ਵਿਧਾਇਕ ਮਦਨ ਲਾਲ ਜਲਾਲਪੁਰ (Madan lal jalalpur) ਦੀ ਅਗਵਾਈ ਵਾਲੀ ਘਨੌਰ ਵਿਕਾਸ ਰੈਲੀ `ਚ ਉਮੜੀ ਭੀੜ ਦੇ ਰਿਕਾਰਡ ਤੋੜ ਇਕੱਠ ਦੇਖ ਕੇ ਬਾਗੋ-ਬਾਗ ਹੋਏ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਨਵੇਂ ਸਾਲ ਮੌਕੇ ਘਨੌਰ ਨੂੰ ਸਬ ਡਵੀਜ਼ਨ ਦਾ ਦਰਜਾ ਦੇ ਕੇ ਹਲਕੇ ਦੀ ਝੋਲੀ ਵੱਡੀ ਸੌਗਾਤ ਪਾਉਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਵਿਧਾਇਕ ਸ੍ਰੀ. ਮਦਨ ਲਾਲ ਜਲਾਲਪੁਰ ਵੱਲੋਂ ਹਲਕੇ ਵਿਚ ਕਰਵਾਏ ਜਾ ਰਹੇ ਬਹੁਕਰੋੜੀ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਜਿਸ ਪਿੱਛੋਂ ਰੈਲੀ ਦੇ ਮੰਚ `ਤੇ ਡਾਇਰੈਕਟਰ ਪੰਜਾਬ ਰਾਜ ਬਿਜਲੀ ਬੋਰਡ ਸ੍ਰੀ. ਗਗਨਦੀਪ ਸਿੰਘ ਜਲਾਲਪੁਰ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ (Charanjit Singh Channi) ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ, ਹਲਕਾ ਇੰਚਾਰਜ ਸਨੌਰ ਹਰਿੰਦਰਪਾਲ ਸਿੰਘ ਹੈਰੀਮਾਨ, ਹਲਕਾ ਇੰਚਾਰਜ ਡੇਰਾਬਸੀ ਦੀਪਇੰਦਰ ਸਿੰਘ ਢਿੱਲੋਂ, ਜ਼ਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਜਿ਼ਲ੍ਹਾਂ ਕਾਂਗਰਸ ਸ਼ਹਿਰੀ ਪ੍ਰਧਾਨ ਨਰਿੰਦਰ ਲਾਲੀ, ਸੀਨੀਅਰ ਆਗੂ ਗੇਜਾ ਰਾਮ, ਸੀਨੀਅਰ ਆਗੂ ਕਾਕਾ ਰਾਮ, ਬੀਬੀ ਅਮਰਜੀਤ ਕੌਰ ਜਲਾਲਪੁਰ, ਪ੍ਰਧਾਨ ਨਗਰ ਪੰਚਾਇਤ ਨਰਪਿੰਦਰ ਸਿੰਘ ਭਿੰਦਾ ਸਮੇਤ ਸੀਨੀਅਰ ਲੀਡਰਸ਼ੀਪ ਹਾਜ਼ਰ ਰਹੀ।

ਇਸ ਮੌਕੇ ਘਨੌਰ ਹਲਕੇ ਦੇ ਹਜ਼ਾਰਾਂ ਵਰਕਰਾਂ ਦੀ ਇੱਕਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ (Madan lal jalalpur) ਨੇ ਹਲਕੇ ਵਿਚ ਕੀਤੇ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਦੀ ਦੋ ਮਹੀਨਿਆਂ ਦੀ ਕਾਰਗੁਜ਼ਾਰੀ ਹੁਣ ਤੱਕ ਦੀਆਂ ਕੈਪਟਨ-ਬਾਦਲ ਦੀਆਂ ਸਰਕਾਰਾਂ ਦੇ ਕਾਰਜਕਾਲਾਂ ਤੋਂ ਬਹੁਤ ਚੰਗੀ ਹੈ। ਵਿਧਾਇਕ ਜਲਾਲਪੁਰ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦੀ ਕਥਿਤ ਭਾਈਵਾਲਤਾ ਕਾਰਨ ਪੇਸ਼ ਆਈਆਂ ਦਿੱਕਤਾਂ `ਤੇ ਕੈਪਟਨ ਨੂੰ ਸਖ਼ਤ ਸ਼ਬਦੀ ਘੇਰਿਆ ਅਤੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਚੰਨੀ (CM Channi) ਵਲੋਂ ਦਿੱਤੇ ਥਾਪੜੇ ਕਾਰਨ ਅੱਜ ਸਮੁੱਚੇ ਪਟਿਆਲੇ ਜ਼ਿਲ੍ਹੇ ਅੰਦਰ ਉਨ੍ਹਾਂ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕੀਤੇ ਜਾ ਰਿਹੇ ਹਨ।

ਜਲਾਲਪੁਰ ਨੇ ਵਰਕਰਾਂ ਤੇ ਹੋਏ ਝੂਠੇ ਪਰਚੇ ਸਮੇਤ ਵਿਰੋਧੀ ਵੱਲੋਂ ਉਨ੍ਹਾਂ ਦੀ ਛਵੀ ਨੂੰ ਖ਼ਰਾਬ ਕਰਨ ਲਈ ਫਲਾਏ ਗਏ ਝੂਠ ਲਈ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਜੰਮ ਕੇ ਨਿਖੇਧੀ ਕੀਤੀ। ਅੱਜ ਚੰਨੀ ਦੇ ਕੀਤੇ ਕੰਮਾਂ ਦੀ ਹਰ ਘਰ ਵਿਚ ਗੱਲ ਚੱਲ ਰਹੀ ਹੈ ਤੇ ਜਲਾਲਪੁਰ ਨੇ ਲੋਕਾਂ ਨੂੰ ਸ. ਚੰਨੀ ਨਾਲ ਆਪਣੀ ਨੇੜਤਾ ਦਾ ਹਵਾਲਾ ਦਿੰਦੇ ਹੋਏ ਹਲਕੇ ਦੇ ਵਿਕਾਸ ਲਈ ਲੋੜੀਂਦੀਆਂ ਮੰਗਾਂ ਮੁੱਖ ਮੰਤਰੀ ਸਾਹਮਣੇ ਰੱਖੀਆਂ। ਜਿਨ੍ਹਾਂ `ਤੇ ਤੁਰੰਤ ਪ੍ਰਭਾਵ ਨਾਲ ਫ਼ੈਸਲਾ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਘਨੌਰ ਨੂੰ ਸਬ-ਡਵੀਜਨ ਦਾ ਦਰਜਾ ਦਿੱਤਾ ਜਾ ਰਿਹਾ ਹੈ, ਘਨੌਰ ਵਿਖੇ ਯੂਨੀਵਰਸਿਟੀ ਕਾਲਜ ਵਿਚ ਆਡੀਟੋਰੀਅਮ ਹਾਲ ਲਈ 1 ਕਰੋੜ ਰੁਪਏ ਜਾਰੀ ਕੀਤੀ ਜਾ ਰਹੇ ਹਨ, ਪਿੰਡ ਡਾਹਰੀਆਂ ਵਿਖੇ ਰਾਜਪੂਤ ਭਵਨ ਦੀ ਉਸਾਰੀ ਲਈ 1 ਕਰੋੜ ਰੁਪਏ, ਪਿੰਡ ਅਜਰੌਰ ਵਿਖੇ ਰਵੀਦਾਸ ਭਵਨ ਦੀ ਉਸਾਰੀ ਲਈ 50 ਲੱਖ ਰੁਪਏ ਦੀ ਗ੍ਰਾਂਟ, ਹਲਕਾ ਘਨੌਰ ਵਿਚ ਬਕਾਇਆ ਰਹਿੰਦੇ ਵਿਕਾਸ ਦੇ ਕੰਮਾਂ ਲਈ 10 ਕਰੋੜ ਰੁਪਏ, ਪਿੰਡ ਸੋਨੇਮਾਜਰਾ ਵਿਖੇ ਗਊਸ਼ਾਲਾ ਦੇ ਨਵੀਨੀਕਰਨ ਲਈ 27 ਲੱਖ ਰੁਪਏ ਦੀ ਗ੍ਰਾਂਟ, ਹਲਕਾ ਘਨੌਰ ਵਿਚ ਰਹਿੰਦੀਆਂ ਲਿੰਕ ਸੜਕਾਂ ਦੀ ਉਸਾਰੀ ਲਈ ਅਤੇ ਨਵੀਨੀਕਰਨ ਲਈ 10 ਕਰੋੜ ਰੁਪਏ ਦੀ ਗ੍ਰਾਂਟ, ਹਲਕਾ ਘਨੌਰ ਵਿਖੇ ਖੇੜੀ ਗੰਡਿਆਂ ਤੋਂ ਘਨੌਰ ਤੱਕ ਨਰਵਾਣਾ ਨਹਿਰ ਦੀ ਪੱਟੜੀ `ਤੇ ਸੜਕ ਬਣਾਉਣ ਲਈ 1.5 ਕਰੋੜ ਰੁਪਏ, ਕਸਬਾ ਘਨੌਰ ਵਿਖੇ ਪਵਿੱਤਰ ਗ੍ਰੰਥ ਸ੍ਰੀ ਗੀਤਾ ਜੀ ਭਵਨ ਦੀ ਉਸਾਰੀ ਲਈ 50 ਲੱਖ ਰੁਪਏ ਦੀ ਗ੍ਰਾਂਟ, ਅੱਲਾ ਰੱਖਾ ਗਊ ਸ਼ਾਲਾ ਲੂਹੰਡ ਦੇ ਨਵੀਨੀਕਰਨ ਲਈ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਅਤੇ ਜਲਾਲਪੁਰ ਦੀ ਮੰਗ `ਤੇ ਬੇਘਰੇ ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਲਈ ਕਾਰਵਾਈ ਅਮਲ ਵਿਚ ਲਿਆਂਉਣ ਲਈ ਪੰਚਾਇਤਾਂ ਨੂੰ ਅਦੇਸ਼ ਜਾਰੀ ਕਰਦਿਆਂ ਕਿਹਾ ਕਿ ਘਨੌਰ ਵਾਸੀਓ ਤੁਸੀਂ ਜਲਾਲਪੁਰ ਨੂੰ ਮੁੜ ਵਿਧਾਇਕ ਬਣਾ ਦਿਓ ਮੰਤਰੀ ਮੈਂ ਬਣਾ ਦਿਆਂਗਾ।

ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਮਜੀਠੀਆ ਤੇ ਸੁਖਬੀਰ ਬਾਦਲ (Sukhbir singh badal)  ਦੀ ਜੋੜੀ `ਤੇ ਇਲਜ਼ਾਮਾਂ ਦੀ ਝੜੀ ਲਗਾਉਂਦੇ ਹੋਏ ਕਿਹਾ ਕਿ ਜਦੋਂ ਤੱਕ ਅਕਾਲੀ ਦਲ ਲੀਡਰਸ਼ਿਪ ਨਹੀਂ ਬਦਲਦਾ ਸੱਤਾ `ਚ ਨਹੀਂ ਆ ਸਕੇਗਾ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲਾਲਪੁਰ ਵਰਗੇ ਲੀਡਰਾਂ ਦੀ ਅਣਦੇਖੀ ਤੇ ਪੰਜਾਬ ਨੂੰ ਚਾਚੇ-ਭਤੀਜੇ ਦੇ ਸਮਝੌਤੇ ਕਰਕੇ ਬਰਬਾਦ ਕਰਨ ਦੀ ਨਿੰਦਾ ਕਰਦਿਆਂ ਕੈਪਟਨ ਨੂੰ ਕਰੜੇ ਹੱਥੀਂ ਲਿਆ। ਮੁੱਖ ਮੰਤਰੀ ਨੇ ਲੋਕਾਂ ਨੂੰ ਸਸਤੀ ਬਿਜਲੀ, ਸਸਤਾ ਡੀਜ਼ਲ-ਪੈਟਰੋਲ, ਸਸਤਾ ਰੇਤ, ਮੇਰਾ ਘਰ ਮੇਰੇ ਨਾਮ ਅਤੇ ਹੋਰ ਵੱਡੀਆਂ ਸੌਗਾਤਾਂ ਦੇ ਹਵਾਲੇ ਨਾਲ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਜਿਸ ਉਪਰੰਤ ਉਤਸ਼ਾਹਿਤ ਘਨੌਰ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਨਮਾਨਿਤ ਕੀਤਾ ਗਿਆ ਅਤੇ ਡਾਇਰੈਕਟਰ ਪੰਜਾਬ ਬਿਜਲੀ ਬੋਰਡ ਗਗਨਦੀਪ ਸਿੰਘ ਜਲਾਲਪੁਰ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਘਨੌਰ ਵਿਕਾਸ ਰੈਲੀ ਵਿਚ ਸਮੂਲੀਅਤ ਕਰਨ ਅਤੇ ਹਲਕੇ ਦੇ ਵਿਕਾਸ ਲਈ ਗਰਾਊਂਡ ਤੇ ਘਨੌਰ ਨੂੰ ਸਬ ਡਵੀਜ਼ਨ ਬਣਾਉਣ ਤੇ ਵਿਸਵਾਸ ਵੀ ਧੰਨਵਾਦ ਕੀਤਾ।

ਚੇਅਰਮੈਨ ਮਾਰਕੀਟ ਕਮੇਟੀ ਬਲਜੀਤ ਸਿੰਘ ਗਿੱਲ, ਚੇਅਰਮੈਨ ਹਰਵਿੰਦਰ ਸਿੰਘ ਕਾਮੀ ਚੇਅਰਮੈਨ ਜਗਦੀਪ ਸਿੰਘ ਚਪੜ, ਬਾਬਾ ਸਵਰਨ ਸਿੰਘ ਸੈਦਖੇੜੀ, ਦਰਬਾਰਾ ਸਿੰਘ ਪਾਤੜਾਂ, ਪਰਨੀਤ ਕੌਰ ਜਲਾਲਪੁਰ, ਸੰਦੀਪ ਕੌਰ ਕੰਬੋਜ, ਚੇਅਰਮੈਨ ਅੱਛਰ ਸਿੰਘ ਭੇਡਵਾਲ, ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਹਰਦੀਪ ਸਿੰਘ ਲਾਡਾ, ਬਲਰਾਜ ਸਿੰਘ ਨੌਸ਼ਹਿਰਾ, ਅਸ਼ਵਨੀ ਕੁਮਾਰ ਬੱਤਾ, ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ, ਰਜਿੰਦਰ ਪਾਲ ਜਲਾਲਪੁਰ, ਗੁਰਨਾਮ ਸਿੰਘ ਭੂਰੀਮਾਜਰਾ ਬਲਾਕ ਪ੍ਰਧਾਨ ਸੰਭੂ, ਕੁਲਦੀਪ ਸਿੰਘ ਮਾੜ੍ਹੀਆਂ ਬਲਾਕ ਪ੍ਰਧਾਨ ਸੰਭੂ, ਇੰਦਰਜੀਤ ਸਿੰਘ ਗਿਫ਼ਟੀ ਪ੍ਰਧਾਨ ਯੂਥ ਕਾਂਗਰਸ ਘਨੌਰ, ਐਨ. ਸਿੰਘ ਪੱਬਰੀ ਪ੍ਰਧਾਨ ਸਰਪੰਚ ਯੂਨੀਅਨ, ਚੇਅਰਮੈਨ ਅਮਰਜੀਤ ਸਿੰਘ ਥੂਹਾ ਜਿ਼ਲ੍ਹਾ ਪ੍ਰੀਸ਼ਦ ਮੈਂਬਰ ਧਰਮਪਾਲ ਖੈਰਪੁਰ, ਜਿ਼ਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ ਖਾਨਪੁਰ, ਵਾਈਸ ਚੇਅਰਮੈਨ ਗੁਰਦੇਵ ਸਿੰਘ ਬਘੌਰਾ, ਵਾਈਸ ਚੇਅਰਮੈਨ ਰਾਮ ਸਿੰਘ ਸੀਲ, ਬਲਾਕ ਸੰਮਤੀ ਮੈਂਬਰ ਰੌਸ਼ਨ ਨਨਹੇੜਾ, ਸਰਪੰਚ ਹਰਸੰਗਤ ਸਿੰਘ ਤਖਤੂਮਾਜਰਾ, ਸਰਪੰਚ ਮਨਜੀਤ ਸਿੰਘ ਚਪੜ੍ਹ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।