ਚੰਡੀਗੜ੍ਹ, 24 ਅਪ੍ਰੈਲ 2022 : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕੀਤਾ ਕਿ ਕੇਜਰੀਵਾਲ ਜੀ 1 ਅਪ੍ਰੈਲ ਵਾਲਾ ਵਾਅਦਾ ਅਪ੍ਰੈਲ ਫੂਲ ਹੀ ਨਿਕਲਿਆ, ਨਾ ਕੋਈ ਮੁਆਵਾਜ਼ਾ ਨਾ ਕੋਈ MLA ਜਾਂ ਕੋਈ ਮੰਤਰੀ ਕਿਸਾਨਾਂ ਦੀ ਸੁੱਧ ਲੈਣ ਪਹੁੰਚਿਆ, ਤੁਸੀ ਵੀ ਚੁੱਪ ਹੋ ਮਾਨ ਸਾਹਿਬ।ਪੰਜਾਬ ਨੂੰ ਲਾਵਾਰਿਸ ਨਹੀਂ ਛੱਡਿਆ ਜਾ ਸਕਦਾ, ਤੁਸੀਂ ਅਪਣਾ ਕੱਲ੍ਹ ਤੋਂ ਦਿੱਲੀ ਦਾ ਦੋਰਾ ਤੁਰੰਤ ਰੱਦ ਕਰੋ ਅਤੇ ਪੰਜਾਬ ਦੇ ਕਿਸਾਨ ਦਾ ਹਾਲ ਪੁੱਛੋ ।
ਦੱਸਣਯੋਗ ਹੈ ਕਿ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਦਿੱਲੀ ਦੌਰੇ ‘ਤੇ ਰਹਿਣਗੇ| ਕਿਹਾ ਜਾ ਰਿਹਾ ਕਿ ਉਹ ਦਿੱਲੀ ਸਿਹਤ ਸਹੂਲਤਾਂ ਅਤੇ ਸਿੱਖਿਆ ਪੱਧਰ ਦਾ ਜਾਇਜ਼ਾ ਲੈਣ ਲਈ ਜਾਣਗੇ |