Site icon TheUnmute.com

Punjab Cabinet: ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਇਨ੍ਹਾਂ ਫੈਸਲਿਆਂ ‘ਤੇ ਲਾਈ ਮੋਹਰ

Punjab Cabinet

ਚੰਡੀਗੜ, 14 ਅਗਸਤ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਅੱਜ ਮੰਤਰੀ ਮੰਡਲ (Punjab Cabinet) ਦੀ ਬੈਠਕ ਸਮਾਪਤ ਹੋ ਗਈ ਹੈ | ਇਸ ਮੰਤਰੀ ਮੰਡਲ ਕਈ ਅਹਿਮ ਫੈਸਲੇ ਲਏ ਹਨ | ਇਸ ਬਾਰੇ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਫਾਇਰ ਸੇਫਟੀ ਐਕਟ ‘ਚ ਸੋਧ ਨੂੰ ਮਨਜ਼ੂਰੀ ਦਿੱਤੀ ਹੈ | ਫਾਇਰ ਸੇਫਟੀ ‘ਚ ਬੀਬੀਆਂ ਨੂੰ ਭਰਤੀ ‘ਚ ਰਿਆਇਤ ਦੇਣ ਦਾ ਫੈਸਲਾ ਕੀਤਾ ਗਿਆ ਹੈ | ਪੰਜਾਬ ਦੇ ਹਰ ਪਿੰਡ ‘ਚ ਯੂਥ ਕਲੱਬ ਬਣਾਏ ਜਾਣਗੇ | ਇਨ੍ਹਾਂ ਯੂਥ ਕਲੱਬ ਦੇ ਮੈਂਬਰ ਪਿੰਡ ਦੇ 15 ਤੋਂ 35 ਸਾਲ ਦੇ ਨੌਜਵਾਨ ਮੈਂਬਰ ਹੋਣਗੇ |

ਪੰਜਾਬ ਸਰਕਾਰ (Punjab government) ਵੱਲੋਂ ਸਰਕਾਰ ਦੀਆਂ ਖਾਲੀ ਪਈਆਂ ਜ਼ਮੀਨਾਂ ‘ਚ ਬੂਟੇ ਲਾਉਣ ਦੀ ਮੁਹਿੰਮ ਚਲਾਏਗੀ | ਫੈਮਿਲੀ ਕੋਰਟ ‘ਚ ਕੌਂਸਲਰ ਦਾ ਭੱਤਾ 600 ਰੁਪਏ ਪ੍ਰਤੀ ਦਿਨ ਕੀਤਾ ਗਿਆ ਹੈ | ਸਰਕਾਰ ਨੇ 75 ਰੁਪਏ ਤੋਂ ਵਧਾ ਕੇ 600 ਰੁਪਏ ਕੀਤਾ ਹੈ | ਰਜਿਸਟਰੀਆਂ ਲਈ NOC ਦੀ ਸ਼ਰਤ ਖ਼ਤਮ ਕੀਤੀ ਜਾਵੇਗੀ | ਹੁਣ NOC ਇੱਕ ਸਾਲ ਦੀ ਥਾਂ 3 ਸਾਲ ਲਈ ਹੋਵੇਗੀ | ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਕਈ ਬਿੱਲ ਪੇਸ਼ ਕੀਤੇ ਜਾਣਗੇ |

Exit mobile version