ਚੰਡੀਗੜ੍ਹ, 29 ਜਨਵਰੀ 2025: Punjab Cabinet Meeting: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੀ ਸਾਲ 2025 ਦੀ ਪਹਿਲੀ ਕੈਬਨਿਟ ਦਾ ਸਮਾਂ ਬਦਲ ਦਿੱਤਾ ਹੈ | ਇਸ ਲਈ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਸਨ। ਪਹਿਲਾਂ ਇਹ ਬੈਠਕ 6 ਫਰਵਰੀ ਨੂੰ ਹੋਣੀ ਸੀ, ਹੁਣ ਬੈਠਕ ਦਾ ਸ਼ਡਿਊਲ ਬਦਲ ਕੇ 10 ਫਰਵਰੀ ਕਰ ਦਿੱਤਾ ਹੈ। ਇਹ ਬੈਠਕ ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਹੋਵੇਗੀ। ਸਾਰੇ ਕੈਬਨਿਟ ਮੰਤਰੀਆਂ ਨੂੰ ਇਸ ਬੈਠਕ ‘ਚ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਜਿਕਰਯੋਗ ਹੈ ਕਿ ਇਹ ਇਸ ਸਾਲ ਦੀ ਪਹਿਲੀ ਕੈਬਨਿਟ ਬੈਠਕ (Punjab Cabinet) ਹੈ। ਇਸ ਬੈਠਕ ‘ਚ ਕਈ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਹੋ ਸਕਦੀ ਹੈ। ਪੰਜਾਬ ਕੈਬਿਨਟ ਇਸ ਬੈਠਕ ਦੌਰਾਨ ਸੂਬਾ ਸਰਕਾਰ ਕਈ ਮਹੱਤਵਪੂਰਨ ਮੁੱਦਿਆਂ ‘ਤੇ ਫੈਸਲੇ ਲੈ ਸਕਦੀ ਹੈ।
Read More: ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸ਼ੁਰੂ, ਇਨ੍ਹਾਂ ਅਹਿਮ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ