July 7, 2024 1:34 pm
Punjab Cabinet

2 ਮਈ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ, ਹੋ ਸਕਦੇ ਹਨ ਵੱਡੇ ਐਲਾਨ

ਚੰਡੀਗੜ੍ਹ 27 ਅਪ੍ਰੈਲ 2022: ਪੰਜਾਬ ਕੈਬਨਿਟ (Punjab Cabinet) ਦੀ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਰ ਵਿਖੇ 2 ਮਈ 2022 ਨੂੰ ਸ਼ਾਮ 4 ਵਜੇ ਹੋਣ ਜਾ ਰਹੀ ਹੈ। ਇਸ ਮੀਟਿੰਗ ਦੇ ਏਜੰਡੇ ਬਾਰੇ ਅਜੇ ਤੱਕ ਕੁਝ ਨਹੀਂ ਦੱਸਿਆ ਗਿਆ , ਪਰ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਇਸ ਮੀਟਿੰਗ ਵਿੱਚ ਵੱਡੇ ਐਲਾਨ ਹੋਣ ਦੀ ਉਮੀਦ ਹੈ।

ਜਿਕਰਯੋਗ ਹੈ ਕਿ ਸਰਕਾਰ ਬਿਜਲੀ ਮੁਫ਼ਤ ਦਾ ਵਾਅਦਾ ਪਹਿਲੋਂ ਪੂਰਾ ਕਰ ਚੁੱਕੀ ਹੈ, ਇਸ ਤੋਂ ਇਲਾਵਾ ਸਰਕਾਰ ਅਗਲੀ ਮੀਟਿੰਗ ਵਿੱਚ ਕੀ ਫ਼ੈਸਲਾ ਲੈਂਦੀ ਹੈ, ਇਹ ਤਾਂ 2 ਮਈ ਨੂੰ ਹੀ ਪਤਾ ਲੱਗੇਗਾ, ਪਰ ਕਿਹਾ ਜਾ ਰਿਹਾ ਕਿ, ਇਹ ਮੀਟਿੰਗ ਕਾਫੀ ਜਿਆਦਾ ਮਹੱਤਵਪੂਰਨ ਰਹਿਣ ਵਾਲੀ ਹੈ।

Punjab Cabinet