ਚੰਡੀਗੜ੍ਹ, 26 ਫਰਵਰੀ 2025: ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਮੋਹਾਲੀ ਜ਼ਿਲ੍ਹੇ ‘ਚ ਤਾਇਨਾਤ ਨਾਇਬ ਤਹਿਸੀਲਦਾਰ (Naib Tehsildar) ਵਰਿੰਦਰਪਾਲ ਸਿੰਘ ਧੂਤ (Varinderpal Singh Dhoot) ਨੂੰ ਨੌਕਰੀ ਤੋਂ ਬਰਖਾਸਤ (dismissed) ਕਰ ਦਿੱਤਾ ਹੈ। ਉਸ ‘ਤੇ 10365 ਕਨਾਲ 19 ਮਰਲੇ ਸ਼ਾਮਲਾਤ ਜ਼ਮੀਨ ਦਾ ਗੈਰ-ਕਾਨੂੰਨੀ ਢੰਗ ਨਾਲ ਇੰਤਕਾਲ ਪਾਸ ਕਰਨ ਦਾ ਦੋਸ਼ ਹੈ।
ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਇੱਕ ਜਾਂਚ ਅਧਿਕਾਰੀ (ਸੇਵਾਮੁਕਤ ਜੱਜ ਬੀ.ਆਰ. ਬਾਂਸਲ) ਤੋਂ ਕਰਵਾਈ ਹੈ। ਇਨ੍ਹਾਂ ਨੇ ਸਾਰੇ ਦੋਸ਼ਾਂ ਸਹੀ ਠਹਿਰਾਇਆ ਹੈ। ਸੁਪਰੀਮ ਕੋਰਟ ਅਤੇ ਸਰਕਾਰ ਦੇ ਹੁਕਮਾਂ ਦੀ ਅਣਦੇਖੀ ਕਰਕੇ ਨਿੱਜੀ ਵਿਅਕਤੀਆਂ ਨੂੰ ਲਾਭ ਪਹੁੰਚਾਇਆ ਗਿਆ ਹੈ। ਵਧੀਕ ਮੁੱਖ ਸਕੱਤਰ ਮਾਲ ਅਨੁਰਾਗ ਵਰਮਾ ਨੇ 24 ਫਰਵਰੀ, 2025 ਨੂੰ ਬਰਖਾਸਤਗੀ ਦਾ ਹੁਕਮ ਜਾਰੀ ਕੀਤਾ।
Read More: ਮਗਨਰੇਗਾ ਸਕੀਮ ਨੂੰ ਲੈ ਕੇ ਬੱਲਮਗੜ੍ਹ ਦੀ ਸਰਪੰਚ ਸਸਪੈਂਡ, ਮੇਟ ਅਤੇ ਗਰਾਮ ਸੇਵਕ ਬਰਖਾਸਤ