Site icon TheUnmute.com

ਪੰਜਾਬ ਅੰਦਰੂਨੀ ਪੁਲਿਸ ਸੁਧਾਰ ਪ੍ਰਾਜੈਕਟ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ

Punjab Police

ਚੰਡੀਗੜ੍ਹ, 23 ਸਤੰਬਰ 2024: ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੁਲਿਸ ਸਟੇਸ਼ਨ ਪੱਧਰ ‘ਤੇ ਨਾਗਰਿਕ-ਕੇਂਦਰਿਤ ਪੁਲਿਸਿੰਗ ਪਹਿਲਕਦਮੀਆਂ ਨੂੰ ਹੋਰ ਬਿਹਤਰ ਬਣਾਉਣ ਦੇ ਮਕਸਦ ਨਾਲ ਪੰਜਾਬ ਪੁਲਿਸ (Punjab Police) ਨੇ ਅੱਜ ਅੰਦਰੂਨੀ ਪੁਲਿਸ ਸੁਧਾਰਾਂ ਬਾਰੇ ਇੰਡੀਅਨ ਪੁਲਿਸ ਫਾਉਂਡੇਸ਼ਨ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ |

ਅਜਿਹੇ ਪ੍ਰਾਜੈਕਟ ਸ਼ੁਰੂ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ | ਇਹ ਪਹਿਲਕਦਮੀ ਸ਼ਿਕਾਇਤਾਂ ਅਤੇ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ‘ਚ ਸੁਧਾਰ ਕਰਨ ਦੇ ਨਾਲ-ਨਾਲ ਪੁਲਿਸ (Punjab Police) ਕਾਰਵਾਈਆਂ ਅਤੇ ਵਿਵਹਾਰ ਅਤੇ ਆਚਰਣ ‘ਚ ਸੁਧਾਰ ਕਰਨ, ਹਿੰਸਾ ਨੂੰ ਘਟਾਉਣ, ਬਿਹਤਰ ਨਾਗਰਿਕ ਸੇਵਾਵਾਂ ਅਤੇ ਭਾਈਚਾਰਕ ਭਾਗੀਦਾਰੀ ਨੂੰ ਯਕੀਨੀ ਬਣਾਉਣ ‘ਤੇ ਕੇਂਦਰਿਤ ਹੈ।

ਇਸ ਪ੍ਰੋਜੈਕਟ ਦਾ ਰਸਮੀ ਉਦਘਾਟਨ ਪੰਜਾਬ ਪੁਲਿਸ (Punjab Police) ਅਫਸਰਜ਼ ਇੰਸਟੀਚਿਊਟ (ਪੀਪੀਓਆਈ) ਵਿਖੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ), ਗੁਰਪ੍ਰੀਤ ਕੌਰ ਦਿਓ ਨੇ ਕੀਤਾ।

ਇਸ ਮੌਕੇ ਆਈ.ਪੀ.ਐਸ.(ਸੇਵਾਮੁਕਤ) ਡਾ.ਈਸ਼ ਕੁਮਾਰ, ਆਈ.ਪੀ.ਐਫ ਦੇ ਉਪ ਪ੍ਰਧਾਨ ਅਤੇ ਇਸ ਪ੍ਰੋਜੈਕਟ ਦੇ ਪ੍ਰੋਜੈਕਟ ਡਾਇਰੈਕਟਰ, ਆਈ.ਪੀ.ਐਸ (ਸੇਵਾਮੁਕਤ) ਡਾ. ਇਸ਼ ਕੁਮਾਰ, ਡੀ.ਆਈ.ਜੀ. ਰੂਪਨਗਰ-ਕਮ-ਪ੍ਰਾਜੈਕਟ ਸਟੇਟ ਨੋਡਲ ਅਫ਼ਸਰ ਨੀਲਾਂਬਰੀ ਜਗਦਲੇ ਅਤੇ ਏ.ਡੀ.ਜੀ.ਪੀ. (ਸੇਵਾਮੁਕਤ)-ਕਮ-ਪ੍ਰਾਜੈਕਟ ਸਟੇਟ ਸੁਪਰਵਾਈਜ਼ਰ ਗੁਰਸ਼ਰਨ ਸਿੰਘ ਸੰਧੂ, ਵਿਸ਼ੇਸ਼ ਡੀਜੀਪੀ ਈਸ਼ਵਰ ਸਿੰਘ, ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ, ਏਡੀਜੀਪੀ ਜੀ ਨਾਗੇਸ਼ਵਰ ਰਾਓ, ਏਡੀਜੀਪੀ ਏਐਸ ਰਾਏ, ਡਿਪਟੀ ਕਮਿਸ਼ਨਰ ਐਸਏਐਸ ਨਗਰ ਆਸ਼ਿਕਾ ਜੈਨ, ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਅਤੇ ਐਸਐਸਪੀ ਐਸਏਐਸ ਨਗਰ ਦੀਪਕ ਪਾਰੀਕ ਨੇ ਵੀ ਇਸ ਉਦਘਾਟਨੀ ਸਮਾਗਮ ‘ਚ ਸ਼ਮੂਲੀਅਤ ਕੀਤੀ।

ਪੰਜਾਬ ‘ਚ ਇੰਡੀਅਨ ਪੁਲਿਸ ਫਾਊਂਡੇਸ਼ਨ ਵੱਲੋਂ ਸ਼ੁਰੂਆਤ ਕੀਤਾ ਗਈ ਹੈ | ਇਹ ਪ੍ਰਾਜੈਕਟ ਸ਼ੁਰੂ ‘ਚ ਦੋ ਪੰਜਾਬ ਦੇ ਦੋ ਜ਼ਿਲ੍ਹਿਆਂ ਐਸਏਐਸ ਨਗਰ (ਮੋਹਾਲੀ) ਅਤੇ ਰੂਪਨਗਰ ਦੇ ਕ੍ਰਮਵਾਰ 6 ਅਤੇ 9 ਪੁਲਿਸ ਸਟੇਸ਼ਨਾਂ ਨੂੰ ਕਵਰ ਕੀਤਾ ਜਾਵੇਗਾ | ਇਸਦੇ ਨਾਲ ਹੀ ਅਖੀਰ ‘ਚ ਸੂਬੇ ਭਰ ‘ਚ ਇਸਨੂੰ ਲਾਗੂ ਕਰ ਦਿੱਤਾ ਜਾਵੇਗਾ | ਇਹ ਪ੍ਰਾਜੈਕਟ ਭਾਰਤ ‘ਚ ਤਾਮਿਲਨਾਡੂ, ਤੇਲੰਗਾਨਾ ਅਤੇ ਛੱਤੀਸਗੜ੍ਹ ਸੂਬਿਆਂ ‘ਚ ਵੀ ਸ਼ੁਰੂ ਕੀਤਾ ਜਾ ਰਿਹਾ ਹੈ।

ਇਸ ਮੌਕੇ ਆਪਣੇ ਸੰਬੋਧਨ ‘ਚ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀ.ਜੀ.ਪੀ.) ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਪੰਜਾਬ ਗੁਰਪ੍ਰੀਤ ਕੌਰ ਦਿਓ ਨੇ ਇਸ ਇਸ ਪ੍ਰਾਜੈਕਟ ਨੂੰ ਕਾਮਯਾਬ ਕਰਨ ਲਈ ਆਈਪੀਐਫ ਨੂੰ ਪੂਰੇ ਸਹਿਯੋਗ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਵਧੀਆ ਸੇਵਾਵਾਂ ਦੇਣ ਲਈ ਪੰਜਾਬ ਪੁਲਿਸ ਨੇ ਅੰਦਰੂਨੀ ਪੁਲਿਸ ਸੁਧਾਰਾਂ ਦਾ ਹਮੇਸ਼ਾ ਸਵਾਗਤ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਾਂਝ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ | ਇਥੇ ਲੋਕਾਂ ਨੂੰ ਪੁਲਿਸ ਵੈਰੀਫਿਕੇਸ਼ਨ, ਮੋਬਾਈਲ ਗੁੰਮ ਹੋਣ ਦੀ ਰਿਪੋਰਟ ਆਦਿ ਵਰਗੀਆਂ ਮੁੱਢਲੀਆਂ ਸੇਵਾਵਾਂ ਲੈਣ ਲਈ ਥਾਣੇ ਜਾਣ ਦੀ ਜ਼ਰੂਰਤ ਨਹੀਂ ਹੈ, ਸਗੋਂ ਲੋਕ ਅਜਿਹੀਆਂ ਸੇਵਾਵਾਂ ਲਈ ਘਰ ਤੋਂ ਹੀ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ ਲੋਕ ਆਪਣੀ ਸਹੂਲਤ ਮੁਤਾਬਕ ਪੰਜਾਬ ਭਰ ‘ਚ ਪੁਲਿਸ ਥਾਣਿਆਂ ਦੇ ਨਾਲ ਹੀ ਵੱਖਰੇ ਤੌਰ ‘ਤੇ ਬਣੇ ਸਾਂਝ ਕੇਂਦਰਾਂ ਤੱਕ ਪਹੁੰਚ ਕਰ ਸਕਦੇ ਹਨ | ਜਿੱਥੇ ਪੁਲਿਸ ਮੁਲਾਜ਼ਮ ਲੋਕਾਂ ਦਿਨ ਸੇਵਾ ਲਈ ਸਿਵਲ ਵਰਦੀ ‘ਚ ਹਮੇਸ਼ਾ ਹਾਜ਼ਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਨਾਗਰਿਕ ਪੱਖੀ ਪੁਲਿਸਿੰਗ ਅਤੇ ਕਮਿਊਨਿਟੀ ਸ਼ਮੂਲੀਅਤ ਪ੍ਰਤੀ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਇਸ ਮੌਕੇ ਡਾਇਰੈਕਟਰ ਆਈ.ਪੀ.ਐਫ ਇਸ਼ ਕੁਮਾਰ ਨੇ ਪੰਜਾਬ ਪੁਲਿਸ ਦੇ ਸਾਂਝ ਪ੍ਰਾਜੈਕਟ ਦੀ ਸ਼ਲਾਘਾ ਕੀਤੀ ਅਤੇ ਇਸ ਪਹਿਲਕਦਮੀ ਨੂੰ ਸੂਬਾ ਵਾਸੀਆਂ ਦੀਆਂ ਸ਼ਿਕਾਇਤਾਂ ਦੇ ਇੱਕੋ ਛੱਤ ਹੇਠ ਨਿਪਟਾਰੇ ਲਈ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ ਦੱਸਿਆ ਹੈ। ਇਸ ਦੌਰਾਨ ਸਾਂਝ ਪ੍ਰਾਜੈਕਟ ਨੂੰ ਹੋਰ ਸੂਬਿਆਂ ‘ਚ ਲਾਗੂ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਵੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ 10 ਮਹੀਨਿਆਂ ਦੇ ਖੋਜ ਪ੍ਰੋਗਰਾਮ ਵਿੱਚ ਸ਼ਿਕਾਇਤਕਰਤਾਵਾਂ, ਸੇਵਾ ਲੈਣ ਵਾਲਿਆਂ, ਪੀੜਤਾਂ, ਮੁਲਜ਼ਮਾਂ, ਗਵਾਹਾਂ ਅਤੇ ਸਿਵਲ ਸੁਸਾਇਟੀ ਮੈਂਬਰਾਂ ਨਾਲ ਵਿਸਤ੍ਰਿਤ ਇੰਟਰਵਿਊ, ਵਿਚਾਰ-ਵਟਾਂਦਰਾ ਅਤੇ ਪ੍ਰਸ਼ਨਾਵਲੀ ਸ਼ਾਮਲ ਹੋਵੇਗੀ। ਇਹ ਵਿਆਪਕ ਪਹੁੰਚ ਸੁਧਾਰ ਦੇ ਖੇਤਰਾਂ ਦੀ ਪਛਾਣ ਕਰਨ ਅਤੇ ਸੁਧਾਰਾਂ ਦੀ ਸਿਫ਼ਾਰਸ਼ ਕਰਨ ‘ਚ ਸਹਾਇਤਾ ਕਰੇਗੀ।

ਇਹ ਧਿਆਨ ਦੇਣ ਯੋਗ ਹੈ ਕਿ ਅੰਦਰੂਨੀ ਪੁਲਿਸ (Punjab Police) ਸੁਧਾਰ ਪ੍ਰੋਜੈਕਟ ਦਾ ਉਦੇਸ਼ ਪੁਲਿਸ ਕਰਮਚਾਰੀਆਂ ਦੇ ਪੇਸ਼ੇਵਰ ਅਤੇ ਨੈਤਿਕ ਮਿਆਰਾਂ ਨੂੰ ਉੱਚਾ ਚੁੱਕਣਾ, ਪੁਲਿਸ ਕਾਰਜਾਂ ‘ਚ ਹੋਰ ਸੁਧਾਰ ਕਰਨਾ, ਬਿਹਤਰ ਸੇਵਾਵਾਂ ਪ੍ਰਦਾਨ ਕਰਨਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਵਧਾਉਣਾ ਹੈ। ਪੰਜਾਬ ਰਾਜ ਨਾਗਰਿਕ ਅਧਿਕਾਰਾਂ, ਪੇਸ਼ੇਵਰਤਾ ਅਤੇ ਪਾਰਦਰਸ਼ਤਾ ਨੂੰ ਪਹਿਲ ਦਿੰਦੇ ਹੋਏ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਨੂੰ ਲਾਗੂ ਕਰਕੇ ਪੁਲਿਸ ਸੁਧਾਰਾਂ’ਚ ਮੋਹਰੀ ਹੋ ਕੇ ਦੂਜੇ ਸੂਬਿਆਂ ਲਈ ਇੱਕ ਮਿਸਾਲ ਕਾਇਮ ਕਰੇਗਾ।

 ਅੰਦਰੂਨੀ ਪੁਲਿਸ ਸੁਧਾਰਾਂ ਲਈ ਖੇਤਰ

1. ਪਹੁੰਚ ਅਤੇ ਜਵਾਬ: ਪੁਲਿਸ ਸੇਵਾਵਾਂ ਤੱਕ ਜਨਤਕ ਪਹੁੰਚ ਵਧਾਓ ਅਤੇ ਹੈਲਪਲਾਈਨ ਕਾਲਾਂ (ਉਦਾਹਰਨ ਲਈ, 112) ਸਮੇਤ ਸਾਰੀਆਂ ਸ਼ਿਕਾਇਤਾਂ ਲਈ ਤੁਰੰਤ ਅਤੇ ਪੇਸ਼ੇਵਰ ਜਵਾਬ ਯਕੀਨੀ ਬਣਾਉਣਾ। ਸ਼ਿਕਾਇਤ ਪ੍ਰਬੰਧਨ ਕੁਸ਼ਲਤਾ ਅਤੇ ਅਪਰਾਧ ਰਿਪੋਰਟਿੰਗ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣਾ।

2. ਪ੍ਰਭਾਵੀ ਜਾਂਚ ਪ੍ਰਕਿਰਿਆਵਾਂ: ਪ੍ਰਭਾਵੀ ਪੁੱਛਗਿੱਛ, ਢੁੱਕਵੇਂ ਢੰਗ ਨਾਲ ਸਹੀ ਬਿਆਨਾਂ ਦੀ ਸਹੀ ਰਿਕਾਰਡਿੰਗ, ਅਤੇ ਵਿਗਿਆਨਕ ਸਬੂਤ ਇਕੱਠੇ ਕਰਨ ‘ਤੇ ਧਿਆਨ ਕੇਂਦਰਤ ਕਰਨਾ। ਸੋਧੇ ਹੋਏ ਗ੍ਰਿਫਤਾਰੀ ਕਾਨੂੰਨਾਂ ਨੂੰ ਲਾਗੂ ਕਰਨਾ, ਗੈਰ-ਕਾਨੂੰਨੀ ਨਜ਼ਰਬੰਦੀ ਅਤੇ ਤਲਾਸ਼ੀ ਮੁਹਿੰਮਾਂ ਨੂੰ ਰੋਕਣਾ ਅਤੇ ਖਾਸ ਤੌਰ ‘ਤੇ ਬੀਬੀਆਂ ਅਤੇ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ।

3. ਨਾਗਰਿਕ ਸੇਵਾਵਾਂ: ਸੇਵਾਵਾਂ ਨੂੰ ਸਰਲ ਅਤੇ ਸੁਚਾਰੂ ਬਣਾਉਣਾ ਜਿਵੇਂ ਕਿ ਪ੍ਰਵਾਨਗੀਆਂ, NOCs, ਲਾਇਸੈਂਸ ਅਤੇ ਪੁਲਿਸ ਤਸਦੀਕ ਜਾਰੀ ਕਰਨਾ। ਪਾਰਦਰਸ਼ਤਾ ਵਧਾਉਣਾ ਅਤੇ ਨਾਗਰਿਕਾਂ ਨੂੰ ਸੂਚਿਤ ਕਰਨਾ।

4. ਕੰਮ ਲਈ ਅਨੁਕੂਲ ਮਾਹੌਲ: ਥਾਣਿਆਂ ‘ਚ ਸਕਾਰਾਤਮਕ ਮਾਹੌਲ ਬਣਾਉਣਾ ਅਤੇ ਪ੍ਰੇਰਣਾ, ਮਾਨਤਾਵਾਂ ਅਤੇ ਸਹਾਇਤਾ ਦੁਆਰਾ ਮਨੋਬਲ ਨੂੰ ਵਧਾਉਣਾ।

5. ਕਮਿਊਨਿਟੀ ਪੁਲਿਸਿੰਗ: ਪੁਲਿਸ ਅਤੇ ਜਨਤਾ ਵਿਚਕਾਰ ਵਿਸ਼ਵਾਸ ਅਤੇ ਸਹਿਯੋਗ ਕਰਨ ਲਈ ਸਥਾਨਕ ਮੁੱਦਿਆਂ ਨੂੰ ਹੱਲ ਕਰਨ ਅਤੇ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਲਈ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨਾ।

6. ਲੋਕ-ਅਨੁਕੂਲ ਪੁਲਿਸਿੰਗ: ਸ਼ਿਕਾਇਤਕਰਤਾਵਾਂ ਅਤੇ ਗਵਾਹਾਂ ਨਾਲ ਸਨਮਾਨਜਨਕ ਵਿਵਹਾਰ ਨੂੰ ਯਕੀਨੀ ਬਣਾਉਣਾ, ਜਨਤਕ ਪਹੁੰਚ ‘ਚ ਸੁਧਾਰ ਕਰਨਾ, ਪੀੜਤਾਂ ਦੀ ਸਹਾਇਤਾ ਕਰਨਾ ਅਤੇ ਗਵਾਹਾਂ ਦੀ ਸੁਰੱਖਿਆ ਕਰਨਾ।

7. ਪੁਲਿਸ ਸਿਖਲਾਈ: ਪੇਸ਼ੇਵਰ ਯੋਗਤਾਵਾਂ ਨੂੰ ਵਿਕਸਤ ਕਰਨ ਲਈ ਸਿਖਲਾਈ ਪ੍ਰੋਗਰਾਮਾਂ ਦਾ ਵਿਸਤਾਰ ਕਰਨਾ |

 

 

Exit mobile version