26 ਦਸੰਬਰ 2024: ਖਨੌਰੀ (Khanauri border) ਸਰਹੱਦ ‘ਤੇ 30 ਦਿਨ ਤੋਂ ਕਿਸਾਨ ਆਗੂ (Farmer leader Jagjit Singh Dallewal) ਜਗਜੀਤ ਸਿੰਘ ਡੱਲੇਵਾਲ ਲਗਾਤਾਰ ਭੁੱਖ (hunger strike) ਹੜਤਾਲ ‘ਤੇ ਬੈਠੇ ਹੋਏ ਹਨ, ਦੱਸ ਦੇਈਏ ਕਿ ਕਿਸਾਨ ਆਗੂ ਜਗਜੀਤ (Farmer leader Jagjit Singh Dallewal) ਸਿੰਘ ਡੱਲੇਵਾਲ ਨੇ ਇਲਾਜ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (punjab goverment) ਕਿਸਾਨਾਂ (farmers) ਦੀਆਂ ਮੰਗਾਂ ਮੰਨਣ ਲਈ ਕੇਂਦਰ (center) ’ਤੇ ਦਬਾਅ ਬਣਾਵੇ ਅਤੇ ਉਹ ਖ਼ੁਦ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਮਰਨ ਵਰਤ ਜਾਰੀ ਰੱਖਣਗੇ।
ਜਗਜੀਤ ਸਿੰਘ ( Jagjit Singh Dallewal) ਡੱਲੇਵਾਲ ਦਾ ਚੈਕਅੱਪ (checkup) ਕਰਨ ਉਪਰੰਤ ਡਾਕਟਰਾਂ (doctors) ਨੇ ਡੱਲੇਵਾਲ ਦੀ ਹਾਲਤ ਗੰਭੀਰ ਦੱਸੀ। ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਵੀ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਤੀਕ ਭੁੱਖ ਹੜਤਾਲ ਕੀਤੀ ਜਾਵੇਗੀ।
ਸ਼ੰਭੂ ਅਤੇ ਖਨੌਰੀ ਮੋਰਚੇ ਦੇ ਚੱਲ ਰਹੇ ਸੰਘਰਸ਼ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਦੀਆਂ ਤਿਆਰੀਆਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਸਬੰਧੀ ਅਹਿਮ ਮੀਟਿੰਗ ਅੱਜ ਯਾਨੀ 26 ਦਸੰਬਰ ਨੂੰ ਹੋਵੇਗੀ। 27 ਦਸੰਬਰ ਨੂੰ ਕਿਸਾਨ ਪੂਰੇ ਪੰਜਾਬ ਦੀਆਂ ਮੰਡੀਆਂ ਵਿੱਚ ਪੈਦਲ ਜਾ ਕੇ ਜਾਗਰੂਕਤਾ ਮੁਹਿੰਮ ਚਲਾਉਣਗੇ ਤਾਂ ਜੋ ਪੰਜਾਬ ਬੰਦ ਕਰਕੇ ਇਸ ਗੁੱਸੇ ਨੂੰ ਮੋਦੀ ਤੱਕ ਪਹੁੰਚਾਇਆ ਜਾ ਸਕੇ।
ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਅੰਦੋਲਨ ਦੇਸ਼ ਪੱਧਰ ਤੱਕ ਪਹੁੰਚ ਗਿਆ ਹੈ ਅਤੇ ਅੰਦੋਲਨ ਦੇ ਸਮਰਥਨ ਵਿੱਚ ਅੱਜ ਦੇਸ਼ ਭਰ ਵਿੱਚ ਮੋਮਬੱਤੀ ਮਾਰਚ ਕੱਢੇ ਜਾ ਰਹੇ ਹਨ। 27 ਦਸੰਬਰ ਨੂੰ ਕਿਸਾਨ ਅਤੇ ਮਜ਼ਦੂਰ ਪਿੰਡਾਂ, ਕਸਬਿਆਂ ਅਤੇ ਵੱਡੇ ਸ਼ਹਿਰਾਂ ਵਿੱਚ ਪੈਦਲ ਯਾਤਰਾ ਕਰਨਗੇ ਅਤੇ ਦੁਕਾਨਦਾਰਾਂ, ਰੇਹੜੀ ਵਾਲਿਆਂ, ਵਿਦਿਅਕ ਅਦਾਰਿਆਂ ਆਦਿ ਨੂੰ ਬੰਦ ਦੀ ਹਮਾਇਤ ਲਈ ਬੇਨਤੀ ਕਰਨਗੇ।
READ MORE: Punjab Bandh: ਸੋਚ ਸਮਝ ਕੇ ਇਸ ਦਿਨ ਨਿਕਲੋ ਘਰੋਂ, ਨਹੀਂ ਤਾਂ ਕਰਨਾ ਪੈ ਸਕਦਾ ਮੁਸ਼ਕਿਲ ਦਾ ਸਾਹਮਣਾ