July 9, 2024 1:59 am
PM ਮੋਦੀ

ਪੰਜਾਬ ਵਿਧਾਨ ਸਭਾ ਚੋਣਾਂ 2022 : PM ਮੋਦੀ ਦੀ ਪੰਜਾਬ ‘ਚ ਦੂਜੀ ਰੈਲੀ, ਪਠਾਨਕੋਟ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ

ਚੰਡੀਗੜ੍ਹ, 16 ਫਰਵਰੀ 2022 : PM ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦਾ ਪ੍ਰਚਾਰ ਕਰਨ ਲਈ ਉਹ ਖ਼ੁਦ ਚੋਣ ਮੈਦਾਨ ‘ਚ ਉਤਰੇ ਹੋਏ ਹਨ | PM ਮੋਦੀ ਅੱਜ ਪਠਾਨਕੋਟ ‘ਚ NDA ਉਮੀਦਵਾਰਾਂ ਦੇ ਪ੍ਰਚਾਰ ਲਈ ਰੈਲੀ ਕਰਨਗੇ। ਪੰਜਾਬ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤਿੰਨ ਰੈਲੀਆਂ ਕਰਨ ਜਾ ਰਹੇ ਹਨ।ਬੀਜੇਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 17 ਨੂੰ ਅਬਹੋਰ ਵਿੱਚ ਪੀਐਮ ਮੋਦੀ ਦੀ ਰੈਲੀ ਹੋਵੇ

ਮੋਦੀ ਦੀ ਰੈਲੀ ਲਈ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। DC ਹਰਪ੍ਰੀਤ ਸਿੰਘ  ਨੇ ਕਿਹਾ ਹੈ ਕਿ ਅਬੋਹਰ ਤੋਂ ਮਲੋਟ ਤੱਕ ਸੜਕ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਸ ਰਸਤੇ ਤੋਂ ਜਾਣ ਵਾਲੇ ਲੋਕਾਂ ਲਈ ਡੱਬਵਾਲੀ ਤੋਂ ਅਬੋਹਰ ਤੱਕ ਰਾਹ ਬਣਾਇਆ ਗਿਆ ਹੈ।

ਐਲਾਨਿਆ ਗਿਆ ਨੋ ਫਲਾਈ ਜ਼ੋਨ

ਫਾਜ਼ਿਲਕਾ ‘ਚ ਵੀ ਪੰਜਾਬ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਫਾਜ਼ਿਲਕਾ ਵਿੱਚ 15 ਤੋਂ 17 ਫਰਵਰੀ ਤੱਕ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ। ਇਸ ਦੌਰਾਨ ਡ੍ਰੋਨ ਉਡਾਉਣ ‘ਤੇ ਪਾਬੰਦੀ ਰਹੇਗੀ।