Site icon TheUnmute.com

ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਮਾਣਹਾਨੀ ਮਾਮਲੇ ‘ਚ ਕੰਗਨਾ ਰਣੌਤ ਨੂੰ ਵੱਡੀ ਰਾਹਤ

Kangana Ranaut

ਚੰਡੀਗੜ੍ਹ 11 ਜੁਲਾਈ 2022: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਅਭਿਨੇਤਰੀ ਕੰਗਨਾ ਰਣੌਤ (Kangana Ranaut) ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੌਰਾਨ ਬਠਿੰਡਾ ਦੀ ਬਜ਼ੁਰਗ ਮਹਿਲਾ ’ਤੇ ਟਵੀਟਰ ‘ਤੇ ਵਿਵਾਦਿਤ ਟਿੱਪਣੀ ਕਰਨ ਦੇ ਦੋਸ਼ ਹੇਠ ਦਾਇਰ ਮਾਣਹਾਨੀ ਦੇ ਮਾਮਲੇ ‘ਚ  ਸੁਣਵਾਈ ਕੀਤੀ। ਇਸ ਦੌਰਾਨ ਹਾਈਕੋਰਟ ਨੇ ਕੰਗਨਾ ਨੂੰ ਵੱਡੀ ਰਾਹਤ ਦਿੰਦਿਆਂ 14 ਜੁਲਾਈ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ। ਹੁਣ 8 ਸਤੰਬਰ ਤੱਕ ਉਸ ਨੂੰ ਪੇਸ਼ੀ ਤੋਂ ਰਾਹਤ ਮਿਲ ਗਈ ਹੈ।

ਜਿਕਰਯੋਗ ਹੈ ਕਿ ਕੰਗਨਾ ਰਣੌਤ ਨੇ ਇਕ ਵਿਵਾਦਿਤ ਟਵੀਟ ਕੀਤਾ ਸੀ ਜਿਸ ‘ਚ ਇਕ ਬਜ਼ੁਰਗ ਮਹਿਲਾ ਨੂੰ 100 ਰੁਪਏ ਲੈ ਕੇ ਧਰਨੇ ’ਚ ਜਾਣ ਵਾਲੀ ਔਰਤ ਕਹਿ ਦਿੱਤਾ ਸੀ। ਇਹ ਮਹਿਲਾ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਰਹਿਣ ਵਾਲੀ 87 ਸਾਲਾ ਮਹਿੰਦਰ ਕੌਰ ਸੀ। ਜਿਸਨੇ ਨੇ ਕੰਗਨਾ ਖ਼ਿਲਾਫ਼ ਬਠਿੰਡਾ ਕੋਰਟ ’ਚ ਕੇਸ ਕੀਤਾ ਸੀ |

Exit mobile version