Site icon TheUnmute.com

ਪੰਜਾਬ ਨੇ ਆਯੂਸ਼ਮਾਨ ਕਾਰਡ ਜਾਰੀ ਕਰਨ ਲਈ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ 98 % ਆਧਾਰ ਪ੍ਰਮਾਣਿਕਤਾ ਕੀਤੀ ਹਾਸਲ

Ayushman cards

ਚੰਡੀਗੜ੍ਹ, 12 ਸਤੰਬਰ 2024: ਕੈਬਿਨਟ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਨੇ ਆਯੂਸ਼ਮਾਨ ਹੈਲਥ ਕਾਰਡ (Ayushman cards) ਜਾਰੀ ਕਰਨ ਲਈ ਪੋਸ਼ਣ ਟਰੈਕਰ ‘ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ 98 ਫ਼ੀਸਦ ਆਧਾਰ ਪ੍ਰਮਾਣਿਕਤਾ ਹਾਸਲ ਕੀਤੀ ਹੈ |

ਉਹਨਾਂ ਨੇ ਦੱਸਿਆ ਕਿ ਸਾਡੇ 98% ਸਮਰਪਿਤ ਕਰਮਚਾਰੀ ਹੁਣ ਆਧਾਰ ਪ੍ਰਮਾਣਿਤ ਹਨ, ਜਿਸ ਨਾਲ ਇਹਨਾਂ ਕਰਮਚਾਰੀਆਂ ਲਈ ਵਿਆਪਕ ਸਿਹਤ ਦੇਖਭਾਲ ਕਵਰੇਜ ਨੂੰ ਯਕੀਨੀ ਬਣਾਉਣ ਲਈ ਆਯੁਸ਼ਮਾਨ ਭਾਰਤ ਹੈਲਥ ਕਾਰਡ ਜਾਰੀ ਕਰਨ ਦਾ ਰਾਹ ਪੱਧਰਾ ਹੋਇਆ ਹੈ।

ਡਾ: ਬਲਜੀਤ ਕੌਰ ਨੇ ਸਮੁੱਚੀ ਟੀਮ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕੀਤੀ ਹੈ । ਉਨ੍ਹਾਂ ਕਿਹਾ ਕਿ ਹੁਣ ਤੇਜ਼ੀ ਨਾਲ ਆਪਣੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਆਯੂਸ਼ਮਾਨ ਭਾਰਤ ਹੈਲਥ ਕਾਰਡ ਜਾਰੀ ਕਰ ਸਕਦੇ ਹਾਂ ਤਾਂ ਜੋ ਉਨ੍ਹਾਂ ਨੂੰ ਲੋੜੀਂਦੀ ਸਿਹਤ ਸੰਭਾਲ ਸਹਾਇਤਾ ਮਿਲ ਸਕੇ ਜਿਸ ਦੇ ਉਹ ਹੱਕਦਾਰ ਹਨ।

ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਪ੍ਰਤੀ ਪਰਿਵਾਰ 5 ਲੱਖ ਰੁਪਏ ਤੱਕ ਦਾ ਸਾਲਾਨਾ ਸਿਹਤ ਕਵਰੇਜ ਪ੍ਰਦਾਨ ਕਰਦੀ ਹੈ ਅਤੇ ਇਹ ਪਹਿਲ ਇਹ ਯਕੀਨੀ ਬਣਾਏਗੀ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਕਦ ਰਹਿਤ ਸਿਹਤ ਸੇਵਾਵਾਂ ਦਾ ਲਾਭ ਉਠਾ ਸਕਣ। ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਆਉਣ ਵਾਲੇ ਦਿਨਾਂ ‘ਚ 100 ਫੀਸਦੀ ਆਧਾਰ ਵੈਰੀਫਿਕੇਸ਼ਨ ਨੂੰ ਪੂਰਾ ਕਰਨ ਲਈ ਵਚਨਬੱਧ ਹੈ।

Exit mobile version