Site icon TheUnmute.com

Punjab: ਫਾਜ਼ਿਲਕਾ ‘ਚ 118 ਸਾਲਾ ਬਜ਼ੁਰਗ ਔਰਤ ਨੇ ਲਏ ਆਖਰੀ ਸਾਹ

10 ਸਤੰਬਰ 2024: ਫਾਜ਼ਿਲਕਾ ਦੇ ਪਿੰਡ ਘੁਬਾਇਆ ‘ਚ 200 ਤੋਂ ਵੱਧ ਮੈਂਬਰਾਂ ਵਾਲੀ ਔਰਤ ਦੀ ਮੌਤ ਹੋ ਗਈ ਹੈ, ਜਿਸ ਦੌਰਾਨ ਇਹ ਔਰਤ ਸੁਰਖੀਆਂ ‘ਚ ਆਈ, ਮ੍ਰਿਤਕ ਔਰਤ ਦੇ ਪੋਤਰੇ ਦਾ ਕਹਿਣਾ ਹੈ ਕਿ ਉਸ ਦੀ ਦਾਦੀ ਇੰਦਰੋ ਬਾਈ ਦੀ ਆਖਰੀ ਇੱਛਾ ਸੀ ਕਿ ਜਦੋਂ ਉਹ ਮਰੇ ਤਾਂ ਉਸ ਨੂੰ ਢੋਲ ਦੀ ਥਾਪ ‘ਤੇ ਬੜੇ ਧੂਮ-ਧਾਮ ਨਾਲ ਵਿਦਾਈ ਦਿੱਤੀ ਜਾਵੇ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਇੰਦਰੋ ਬਾਈ ਦੇ ਪੋਤਰੇ ਅਵਿਨਾਸ਼ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਦਾਦੀ ਦਾ ਜਨਮ 1906 ਦੇ ਕਰੀਬ ਪਾਕਿਸਤਾਨ ‘ਚ ਹੋਇਆ ਸੀ ਅਤੇ ਇਹ ਲੋਕ ਕਾਫਲੇ ਦੇ ਰੂਪ ‘ਚ ਪਾਕਿਸਤਾਨ ਤੋਂ ਭਾਰਤ ਆਏ ਸਨ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰ ਕਰੀਬ 200 ਹਨ, ਜਿਨ੍ਹਾਂ ‘ਚੋਂ ਇਕ ਲੜਕਾ ਕਰਨੈਲ ਸਿੰਘ ਅਤੇ 7 ਲੜਕੀਆਂ ਹਨ, ਜਦਕਿ ਉਸ ਦੀਆਂ ਸਾਰੀਆਂ ਬੇਟੀਆਂ ਹਨ, ਬਜ਼ੁਰਗ ਔਰਤ ਦੇ 35 ਤੋਂ ਵੱਧ ਪੋਤੇ-ਪੋਤੀਆਂ ਹਨ, ਜਿਨ੍ਹਾਂ ‘ਚੋਂ ਸਾਰੇ ਹੀ ਵਿਆਹੇ ਹੋਏ ਹਨ, ਪਰ ਬਜ਼ੁਰਗ ਔਰਤ ਦੀ ਆਖਰੀ ਇੱਛਾ ਸੀ ਕਿ ਜਦੋਂ ਉਹ ਮਰ ਜਾਵੇ ਤਾਂ ਉਸ ਦਾ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਧੂਮ-ਧਾਮ ਨਾਲ ਕਰੇ।

Exit mobile version