Site icon TheUnmute.com

Punjab: ਪੰਜਾਬ ਪੁਲਿਸ ਵੱਲੋਂ 6500 ਸੋਸ਼ਲ ਮੀਡੀਆ ਅਕਾਊਂਟ ਬਲੌਕ, 5856 ਕਰੀਬ ਵੱਡੇ ਤਸਕਰ ਗ੍ਰਿਫਤਾਰ

Punjab Police

ਚੰਡੀਗੜ੍ਹ, 16 ਸਤੰਬਰ 2024: ਪੰਜਾਬ ਪੁਲਿਸ (Punjab Police) ਦੇ ਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਅੱਜ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ, ਬਦਮਾਸ਼ਾਂ ਦੇ ਨੈੱਟਵਰਕ ਖ਼ਿਲਾਫ ਵੱਡੀ ਕਾਰਵਾਈ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਅੰਦਰੂਨੀ ਸੁਰੱਖਿਆ ਵਿੰਗ ਨੇ ਢਾਈ ਸਾਲਾਂ ‘ਚ 1673 ਅਜਿਹੇ ਮੋਬਾਈਲਾਂ ਦੀ ਸ਼ਨਾਖਤ ਕੀਤੀ ਸੀ, ਜਿਨ੍ਹਾਂ ਦੀ ਵਰਤੋਂ ਅਪਰਾਧੀਆਂ ਵੱਲੋਂ ਕੀਤੀ ਜਾ ਰਹੀ ਸੀ।

ਉਨ੍ਹਾਂ ਦੱਸਿਆ ਕਿ ਅਜਿਹੇ ‘ਚ ਇਨ੍ਹਾਂ ਸਾਰੇ ਮੋਬਾਈਲਾਂ ਦੇ IMEI ਨੰਬਰ ਅਤੇ 475 ਮੋਬਾਈਲ ਨੰਬਰ ਬਲਾਕ ਕੀਤੇ ਗਏ ਹਨ। ਇਸ ਤੋਂ ਇਲਾਵਾ ਕਰੀਬ 6500 ਸੋਸ਼ਲ ਮੀਡੀਆ ਖਾਤਿਆਂ ‘ਤੇ ਕਾਰਵਾਈ ਕੀਤੀ ਹੈ, ਤਾਂ ਜੋ ਅਪਰਾਧੀਆਂ ਇਨ੍ਹਾਂ ਦੀ ਵਰਤੋਂ ਨਾ ਕਰ ਸਕਣ।

ਪੰਜਾਬ ਪੁਲਿਸ (Punjab Police) ਨੇ ਨਸ਼ਾ ਤਸਕਰੀ ਖਿਲਾਫ਼ ਕਰਵਾਇਆ ਕਰਦਿਆਂ 2738 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ | ਇਸਦੇ ਨਾਲ ਹੀ 508 ਮਾਡਿਊਲ ਦਾ ਪਰਦਾਫ਼ਾਸ਼ ਕਰਦਿਆਂ 1420 ਅਤਿ ਲੋੜੀਂਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ |

ਇਸ ਸਮੇਂ ਦੌਰਾਨ 29152 ਐਫ.ਆਈ.ਆਰ.ਦਰਜ ਹੋਈਆਂ ਹਨ, ਜਿਨ੍ਹਾਂ ‘ਚ 39840 ਮੁਲਜ਼ਮ ਫੜੇ ਗਏ। ਇਸ ਦੌਰਾਨ 3581 ਵਪਾਰਕ ਸ਼੍ਰੇਣੀ ਦੇ ਕੇਸ ਦਰਜ ਕੀਤੇ ਗਏ ਅਤੇ 5856 ਵੱਡੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 2546 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ | ਇਸਦੇ ਨਾਲ ਹੀ 30 ਕਰੋੜ ਤੋਂ ਵੱਧ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।

ਵਪਾਰਕ ਸ਼੍ਰੇਣੀ ‘ਚ ਸਭ ਤੋਂ ਵੱਧ ਐਫਆਈਆਰ ਐਸਟੀਐਫ ਥਾਣੇ ‘ਚ ਦਰਜ ਕੀਤੀਆਂ ਗਈਆਂ ਹਨ। ਜਦਕਿ ਦੂਜੇ ਸਥਾਨ ‘ਤੇ ਅੰਮ੍ਰਿਤਸਰ ਦਿਹਾਤੀ ਅਤੇ ਤੀਜੇ ਸਥਾਨ ‘ਤੇ ਹੁਸ਼ਿਆਰਪੁਰ ਦਰਜ ਕੀਤਾ ਗਿਆ ਹੈ। 245 ਕੇਸਾਂ ‘ਚ 264ਏ ਤਹਿਤ ਕਾਰਵਾਈ ਕੀਤੀ ਗਈ ਹੈ।

ਆਈਜੀ ਸੁਖਚੈਨ ਸਿੰਘ ਦੱਸਿਆ ਕਿ ਪੁਲਿਸ ਤਸਕਰਾਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਸਰਹੱਦ ‘ਤੇ ਹਰ ਹਰਕਤ ‘ਤੇ ਤਿੱਖੀ ਨਜ਼ਰ ਰੱਖਦੀ ਹੈ। ਢਾਈ ਸਾਲਾਂ ‘ਚ 939 ਡਰੋਨ ਦੇਖੇ ਗਏ ਹਨ, ਜਿਸ ਦੌਰਾਨ 290 ਡਰੋਨਾਂ ਨੂੰ ਨਸ਼ਟ ਕੀਤਾ ਗਿਆ ਹੈ। ਇਸਦੇ ਹੀ ਕਰੋੜਾਂ ਰੁਪਏ ਦੀਆਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ |

 

Exit mobile version