PUNBUS / PRTC

ਪਨਬੱਸ/ਪੀਆਰਟੀਸੀ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ 17 ਜੂਨ 2022: ਅੱਜ ਪੰਜਾਬ ਰੋਡਵੇਜ਼, ਪਨਬੱਸ/ਪੀਆਰਟੀਸੀ (PUNBUS / PRTC) ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ ਪੰਜਾਬ ਰੋਡਵੇਜ਼ ਪਨਬੱਸ ਅਤੇ PRTC ਦੇ 27 ਡਿੱਪੂਆਂ ਅੱਗੇ ਭਰਵੀਆਂ ਗੇਟ ਰੈਲੀਆਂ ਕੀਤੀਆਂ ਗਈਆਂ | ਇਸ ਦੌਰਾਨ ਆਗੂ ਕਮਲ ਕੁਮਾਰ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਕੀਤੇ ਵਾਅਦਿਆਂ ਨੂੰ ਪੂਰਾ ਤਾਂ ਕੀ ਕਰਨਾ ਬਲਕਿ ਮੁਲਾਜ਼ਮਾਂ ਦੇ ਕੱਚੇ ਪਿੱਲੇ ਰੋਜ਼ਗਾਰ ਨੂੰ ਖੋਹਣ ਅਤੇ ਤਨਖ਼ਾਹ ਦੇਣ ਵਿੱਚ ਅਸਫਲ ਸਾਬਿਤ ਹੋ ਰਹੀ ਹੈ |

ਉਨ੍ਹਾਂ ਕਿਹਾ ਸਰਕਾਰ ਮੁਲਾਜ਼ਮਾਂ ‘ਤੇ ਲੋਕਾਂ ਨੂੰ ਖੱਜਲ ਖੁਆਰ ਕਰਨਾ ਚਾਹੁੰਦੀ ਹੈ ਤਾਂ ਹੀ ਸਰਕਾਰ ਕੱਚੇ ਮੁਲਾਜ਼ਮਾਂ ਦੀ ਪਿਛਲੇ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਜਾ ਰਹੀ | ਸਰਕਾਰ ਲੋਕਾਂ ਨੂੰ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਬੂਰੀ ਫਸੀ ਹੋਈ ਹੈ ਤੇ ਸਰਕਾਰ ਕੋਲ ਇੰਨਾ ਬਜਟ ਨਹੀਂ ਹੈ ਕਿ ਇਹ ਸਰਕਾਰੀ ਟਰਾਂਸਪੋਰਟ ਦੇ ਵਰਕਰਾਂ ਦੀ ਤਨਖਾਹ ਸਮੇਂ ਸਿਰ ਜਾਰੀ ਕਰ ਸਕੇ ,ਸਗੋਂ ਤਨਖਾਹ ਵਿੱਚ ਦੇਰੀ ਕਰਕੇ ਵਰਕਰਾਂ ਵਿੱਚ ਰੋਸ ਪੈਦਾ ਕਰ ਰਹੀ ਹੈ |

ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਬਹੁਤ ਹੀ ਘੱਟ ਤਨਖਾਹ ਮਿਲਦੀ ਹੈ ਜ਼ੋ ਸਮੇਂ ਸਿਰ ਨਹੀਂ ਆਉਂਦੀ ‘ਤੇ ਨਿਰਭਰ ਹੋਣ ਕਰਕੇ ਸੰਘਰਸ ਕਰਨ ‘ਤੇ ਮਜਬੂਰ ਕਰ ਰਹੀ ਹੈ | ਇਸ ਲਈ ਪਿਛਲੇ ਦਿਨੀਂ ਸੂਬਾ ਪੱਧਰੀ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀ,ਜਿਸ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ |

Scroll to Top