ਚੰਡੀਗੜ੍ਹ, 15 ਦਸੰਬਰ 2023: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਦੱਸਿਆ ਕਿ ਸੂਬੇ ਵਿਚ ਸਾਰੇ ਰੇਲਵੇ ਅੰਡਰਪਾਸ ‘ਤੇ ਲੋਕ ਨਿਰਮਾਣ ਵਿਭਾਗ ਵੱਲੋਂ ਸ਼ੈਡ ਲਗਾਏ ਜਾਣਗੇ, ਇਸ ਦੀ ਪੋਲਿਸੀ ਬਣਾ ਦਿੱਤੀ ਗਈ ਹੈ। ਕਰਨਾਲ ਅਤੇ ਜੀਂਦ ਜਿਲ੍ਹਾ ਵਿਚ ਇਹ ਸ਼ੈਡ ਬਨਾਉਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ (Dushyant Chautala) ਨੇ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਸਰਦੀ ਰੁੱਤ ਸੈਂਸ਼ਨ ਦੌਰਾਨ ਸਦਨ ਦੇ ਇਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਦਸਿਆ ਕਿ ਬਰੋਦਾ ਖੇਤਰ ਦੇ ਜਿਨ੍ਹਾਂ ਅੰਡਰਪਾਸ ਦਾ ਵਿਧਾਇਕ ਨੇ ਜਿਕਰ ਕੀਤਾ ਹੈ ਉਹ ਅੰਡਰਪਾਸ ਭਾਰਤੀ ਰੇਲਵੇ ਦੇ ਹਨ। ਉਨ੍ਹਾਂ ਨੇ ਦਸਿਆ ਹੈ ਕਿ ਪਿੰਡ ਭੈਂਸਵਾਲ ਖੁਰਦ ਤੋਂ ਪਿੰਡ ਮਾਹਰਾ ਤਕ ਸੜਕ ਦੇ ਪਹੁੰਚ ਮਾਰਗ ‘ਤੇ ਸ਼ੈਡ ਉਪਲਬਧ ਕਰਾਉਣ ਦਾ ਕੰਮ ਪ੍ਰਗਤੀ ‘ਤੇ ਹੈ, ਦਜੋਂ ਕਿ ਬਾਕੀ 6 ਅੰਡਰਪਾਸ ਬਨਾਉਣ ਦਾ ਕੰਮ ਸਾਲ 2023 -24 ਵਿਚ ਪ੍ਰਸਤਾਵਿਤ ਕੀਤਾ ਗਿਆ ਹੈ ਅਤੇ ਸਮਰੱਥ ਅਧਿਕਾਰੀ ਦੀ ਮੰਜੂਰੀ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।