Site icon TheUnmute.com

ਹਰਿਆਣਾ ਦੇ ਸਾਰੇ ਸਿਵਲ ਹਸਪਤਾਲਾਂ ‘ਚ ਜਨ-ਔਸ਼ਧੀ ਕੇਂਦਰ ਸਥਾਪਿਤ ਕੀਤੇ ਜਾਣਗੇ: ਸਿਹਤ ਮੰਤਰੀ ਅਨਿਲ ਵਿਜ

civil hospitals

ਚੰਡੀਗੜ੍ਹ, 27 ਫਰਵਰੀ 2024: ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਸਾਰੇ ਸਿਵਲ ਹਸਪਤਾਲਾਂ (civil hospitals) ਵਿਚ ਜਨ-ਔਸ਼ਧੀ ਕੇਂਦਰ ਸਥਾਪਿਤ ਕੀਤੇ ਜਾਣਗੇ ਅਤੇ ਇਸ ਸਬੰਧ ਵਿਚ ਕੇਂਦਰ ਸਰਕਾਰ ਨਾਲ ਗਲਬਾਤ ਚੱਲ ਰਹੀ ਹੈ। ਇੰਨ੍ਹਾਂ ਜਨ-ਔਸ਼ਧੀ ਕੇਂਦਰਾਂ ਵਿਚ ਫਾਰਮਾਸਿਸਟ ਵੀ ਨਿਯੁਕਤ ਕੀਤੇ ਜਾਣਗੇ।

ਵਿਜ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਵਿਚ ਬਜਟ ਇਜਲਾਸ ਦੌਰਾਨ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਵਿਚ ਸੂਬੇ ਵਿਚ ਸਾਰੇ 22 ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ ਰਿਟੇਲ ਦਵਾਈ ਲਾਇਸੈਂਸ ਰੱਖਣ ਵਾਲੇ ਲਗਭਗ 171 ਕੇਂਦਰ ਹਨ। ਸਰਕਾਰੀ ਹਸਪਤਾਲਾਂ/ਮੈਡੀਕਲ ਕਾਲਜਾਂ ਵਿਚ ਪੰਜ ਕੇਂਦਰ ਚੱਲ ਰਹੇ ਹਨ। ਹਰੇਕ ਜਿਲ੍ਹੇ ਵਿਚ ਸਿਹਤ ਭਲਾਈ ਸਮਿਤੀ ਨੂੰ ਕਾਰਜ ਕਰਨ ਲਈ ਅਥੋਰਾਇਜਡ ਕੀਤਾ ਗਿਆ ਹੈ, ਇਨ੍ਹਾਂ ਵਿੱਚੋਂ ਕਰਨਾਲ , ਭਿਵਾਨੀ, ਰਿਵਾੜੀ, ਗੁਰੂਗ੍ਰਾਮ ਅਤੇ ਯਮੁਨਾਨਗਰ ਦੇ ਜਿਲ੍ਹਾ ਹਸਪਤਾਲਾਂ ਵਿਚ ਪੰਜ ਜਨ-ਔਸ਼ਧੀ ਕੇਂਦਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਵਿਜ ਨੇ ਕਿਹਾ ਕਿ ਰਾਜ ਦੇ ਵੱਖ-ਵੱਖ ਸਿਹਤ ਸੰਸਥਾਨਾਂ ਵਿਚ ਪੀਪੀਪੀ ਮੋਡ ਤਹਿਤ ਸਿਟੀ ਸਕੈਨ/ਐਮਆਰਆਈ ਸਕੈਨ ਨੁੰ ਸ਼ੁਰੂ ਕੀਤਾ ਅਿਗਾ ਹੈ ਅਤੇ ਮੌਜੂਦਾ ਵਿਚ ਝੱਜਰ, ਚਰਖੀ ਦਾਦਰੀ, ਫਤਿਹਾਬਾਦ, ਨੁੰਹ ਅਤੇ ਨਾਰਨੌਲ ਨੂੰ ਛੱਡ ਕੇ 17 ਜਿਲ੍ਹਿਆਂ ਵਿਚ ਸਿਟੀ ਸਕੈਨ ਸੇਵਾਵਾਂ ਚਾਲੂ ਹਨ ਅਤੇ ਝੱਜਰ ਅਤੇ ਚਰਖੀ-ਦਾਦਰੀ ਲਈ ਟੈਂਡਰ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਦਸਿਆ ਕਿ ਐਮਆਈਆਰ ਸੇਵਾਵਾਂ 5 ਜਿਲ੍ਹਿਆਂ ਅੰਬਾਲਾ, ਭਿਵਾਨੀ, ਫਰੀਦਾਬਾਦ, ਗੁਰੂਗ੍ਰਾਮ ਅਤੇ ਪੰਚਕੂਲਾ ਵਿਚ ਉਪਲਬਧ ਹਨ ਅਤੇ 6 ਜਿਲ੍ਹਿਆਂ ਕੁਰੂਕਸ਼ੇਤਰ, ਪਾਣੀਪਤ, ਬਹਾਦੁਰਗੜ੍ਹ (ਝੱਜਰ) , ਪਲਵਲ, ਚਰਖੀ-ਦਾਦਰੀ ਅਤੇ ਯਮੁਨਾਨਗਰ ਦੇ ਲਈ ਟੈਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਅਤੇ ਪ੍ਰਕ੍ਰਿਆਧੀਨ ਹਨ।

=ਸਿਹਤ ਮੰਤਰੀ ਨੇ ਕਿਹਾ ਕਿ ਰਾਜ ਦੀ 162 ਪੀਐਚਸੀ/ਸੀਐਚਸੀ ਹੋਰ ਦੇ ਮੁੜ ਵਿਸਥਾਰ ਲਈ ਰਕਮ ਨੂੰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਤਹਿਤ ਚਰਖੀ ਦਾਦਰੀ ਦੇ ਸੀਐਚਸੀ ਤੇ ਪੀਐਚਸੀ ਪਹਿਲੇ ਪੜਾਅ ਵਿਚ ਹੀ ਤਿਆਰ ਕੀਤੀ ਜਾਵੇਗੀ ਅਤੇ ਸਾਰੇ 29 ਪੁਰਾਣੇ ਉੱਪ-ਸਿਹਤ ਕੇਂਦਰਾਂ ਦਾ ਮੁੜ ਨਿਰਮਾਣ ਅਗਲੇ ਵਿੱਤੀ ਸਾਲ ਵਿਚ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਦਾਦਰੀ ਸ਼ਹਿਰ ਦੇ ਸਿਵਲ ਹਸਪਤਾਲ (civil hospitals) ਵਿਚ ਕਿਫਾਇਤੀ ਦਰਾਂ ‘ਤੇ ਦਵਾਹੀਆਂ ਉਪਲਬਧ ਕਰਾਉਣ ਦਾ ਕਾਰਜ ਅਗਲੇ ਵਿੱਤੀ ਸਾਲ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦਸਿਆ ਕਿ ਪੀਪੀਪੀ ਮੋਡ ਰਾਹੀਂ ਸੀਟੀ ਸਕੈਨ ਅਤੇ ਐਮਆਰਆਈ ਸਕੈਨ ਦੀ ਸਹੂਲਤ ਪ੍ਰਦਾਨ ਕਰਨ ਲਈ ਟੈਂਡਰ ਪ੍ਰਕ੍ਰਿਆਧੀਨ ਹੈ ਅਤੇ ਇਸ ਅਗਲੇ ਵਿੱਤੀ ਸਾਲ ਵਿਚ ਆਖੀਰੀ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ।

Exit mobile version