Site icon TheUnmute.com

PU: ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਕੌਂਸਲ ਚੋਣਾਂ ਦੀ ਵੋਟਿੰਗ ਸਮਾਪਤ, ਥੋੜ੍ਹੀ ਦੇਰ ‘ਚ ਹੋਵੇਗੀ ਵੋਟਾਂ ਦੀ ਗਿਣਤੀ

Panjab University

ਚੰਡੀਗੜ੍ਹ, 05 ਸਤੰਬਰ 2024: ਪੰਜਾਬ ਯੂਨੀਵਰਸਿਟੀ (Panjab University) ਸਮੇਤ ਸ਼ਹਿਰ ਦੇ 10 ਕਾਲਜਾਂ ‘ਚ ਵਿਦਿਆਰਥੀ ਕੌਂਸਲ ਚੋਣਾਂ ਲਈ ਵੋਟਿੰਗ ਦਾ ਸਮਾ ਸਮਾਪਤ ਹੋ ਗਿਆ | ਥੋੜ੍ਹੀ ਦੇਰ ‘ਚ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਇਸਦੇ ਨਾਲ ਹੀ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਵਿਦਿਆਰਥੀ ਸਿਰਫ਼ ਆਪਣੇ ਪਛਾਣ ਪੱਤਰ ਨਾਲ ਹੀ ਯੂਨੀਵਰਸਿਟੀ ਵਿੱਚ ਦਾਖ਼ਲ ਹੋ ਸਕਣਗੇ। ਬਾਹਰੀ ਲੋਕਾਂ ਨੂੰ ਯੂਨੀਵਰਸਿਟੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।

ਯੂਨੀਵਰਸਿਟੀ ਚੋਣਾਂ (Panjab University) ਲਈ 139 ਉਮੀਦਵਾਰ ਚੋਣ ਮੈਦਾਨ ‘ਚ ਹਨ ਅਤੇ 56 ਹਜ਼ਾਰ ਵੋਟਰਾਂ ਜਿਨ੍ਹਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ | ਦੂਜੇ ਪਾਸੇ ਪੰਜਾਬ ਦੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਵੋਟ ਪਾਈ ਹੈ। ਕਿਉਂਕਿ ਉਹ ਵੀ ਯੂਨੀਵਰਸਿਟੀ ਤੋਂ ਪੜ੍ਹ ਰਹੇ ਹਨ | ਇਨ੍ਹਾਂ ਚੋਣਾਂ ‘ਚ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਵਿਚਾਲੇ ਮੁਕਾਬਲਾ ਹੈ। ਇਨ੍ਹਾਂ ‘ਚ ਤਿੰਨ ਬੀਬੀ ਉਮੀਦਵਾਰ ਵੀ ਹਨ। ਉਮੀਦਵਾਰਾਂ ‘ਚ CYSS ਤੋਂ ਪ੍ਰਿੰਸ ਚੌਧਰੀ, ABVP ਤੋਂ ਅਰਪਿਤਾ ਮਲਿਕ, NSUI ਤੋਂ ਰਾਹੁਲ ਨੈਨ, PSU ਤੋਂ ਲਲਕਾਰ ਸਾਰਾ, SOI ਤੋਂ ਤਰੁਣ ਸਿੱਧ, ਮੁਕੁਲ ਟੀਮ ਮੁਕੁਲ, ਅਲਕਾ ASF, ਅਨੁਰਾਗ ਦਲਾਲ ਅਤੇ ਮਨਦੀਪ ਸਿੰਘ ਆਜ਼ਾਦ ਉਮੀਦਵਾਰ ਹਨ।

Exit mobile version