PSEB ਨੇ 10ਵੀ ਤੇ 12ਵੀ ਦੀ ਕਲਾਸ ਦੇ ਪ੍ਰਸ਼ਨ-ਪੱਤਰ ਨੂੰ ਲੈ ਕੇ ਜਾਰੀ ਕੀਤੇ ਵਿਸ਼ੇਸ਼ ਦਿਸ਼ਾ ਨਿਰਦੇਸ਼

ਲੁਧਿਆਣਾ; ਪੰਜਾਬ ਸਕੂਲ ਸਿਖਿਆ ਬੋਰਡ ਨੇ 10ਵੀ ਤੇ 12ਵੀ ਕਲਾਸ (ਰੀ-ਅਪੀਅਰ, ਹੋਰ ਵਿਸ਼ੇ,ਦਰਜ਼ਾ ਵਧਾਉਣ ਤੇ 10ਵੀ ਪੰਜਾਬ ਤਿਮਾਹੀ ਪ੍ਰੀਖਿਆ \) ਨਵੰਬਰ ਪ੍ਰੀਖਿਆ 2021 ਗੋਲਡਨ ਚਾਂਸ ਦੇ ਪ੍ਰਸ਼ਨ-ਪੱਤਰਾਂ ਨੂੰ ਬੈਂਕ ਦੀ ਸੇਫ ਕਸਟਡੀ ਵਿਚ ਰੱਖਣ ਤੇ ਉਥੇ ਪ੍ਰਾਪਤ ਕਰਨ ਲਈ ਵਿਸ਼ੇਸ਼ ਦਿਸ਼ਾ ਨਿਦੇਸ਼ ਜਾਰੀ ਕੀਤੇ ਹਨ, ਜਿਸ ਦੇ ਅਨੁਸਾਰ ਜ਼ਿਲਾ ਮੈਨੇਜਰ ਖੇਤਰੀ ਦਫਤਰ ਦੀ ਟੀਮ ਆਪਣੀ ਨਿਗਰਾਨੀ ਵਿਚ 10ਵੀ ਤੇ 12ਵੀ ਦੇ ਪ੍ਰਸ਼ਨ ਪੱਤਰ 8 ਤੇ 9 ਨਵੰਬਰ ਨੂੰ ਪ੍ਰਿੰਸੀਪਲ-ਕਮ ਸੈਂਟਰ ਕੰਟਰੋਲ ਨੂੰ ਪ੍ਰਾਪਤ ਕਰ ਬੈਂਕ ਵਿਚ ਰਖਵਾਏ,
ਪ੍ਰਸ਼ਨ-ਪੱਤਰ ਪ੍ਰਾਪਤ ਕਰਨ ਵਾਲੇ ਅਧਿਕਾਰੀ ਸਕੂਲ ਦੇ ਲੈਟਰ ਹੈਡ ਤੇ ਦਸਤਖ਼ਤ ਤੇ ਪਛਾਣ ਪੱਤਰ ਕਾਰਡ ਬੈਂਕ ਵਿਚ ਪੇਸ਼ ਕਰਨਗੇ, 10 ਨਵੰਬਰ ਤੋਂ ਬੈਂਕ ਵਿਚ 10ਵੀ ਤੇ 12ਵੀ ਕਲਾਸ ਦੇ ਪ੍ਰਸ਼ਨ-ਪੱਤਰ ਸਵੇਰੇ 10 ਤੋਂ 10.30 ਵਜੇ ਦੌਰਾਨ ਪ੍ਰਾਪਤ ਕੀਤੇ ਜਾਣਗੇ, ਸਿੰਗਲ ਪ੍ਰੀਖਿਆ ਕੇਂਦਰ ਵਿਚ ਪ੍ਰਸ਼ਨ ਪੱਤਰਾਂ ਦਾ ਪੈਕੇਟ ਖੋਲਣ ਦੇ ਸਮੇ ਮੋਬਾਈਲ ਦੀ ਲੋਕੇਸ਼ਨ ਆਂ ਕਰ ਕੇ ਰਿਕਾਰਡਿੰਗ ਕੀਤੀ ਜਾਵੇਗੀ, 10ਵੀ ਤੇ 12ਵੀ ਕਲਾਸ ਦੀ ਪ੍ਰਸ਼ਨ-ਪੱਤਰ ਇਕ ਲੋਹੇ ਦੇ ਬਾਕਸ ਵਿਚ ਰਾਖੇ ਜਾਣਗੇ, ਪ੍ਰਸ਼ਨ ਪੱਤਰ ਦੇ ਅਨੁਸਾਰ ਉਸ ਵਿਸ਼ੇ ਦਾ ਪ੍ਰਾਪਤ ਕੀਤਾ ਜਾਵੋਗੇ ਤੇ ਬੈਂਕ ਤੋਂ ਰਸੀਦ ਲਈ ਜਾਵੇਗੀ,

Scroll to Top