July 7, 2024 6:19 pm
PRTC minibus

ਸੰਗਰੂਰ ਤੋਂ ਸੁਨਾਮ ਜਾ ਰਹੀ ਪੀਆਰਟੀਸੀ ਦੀ ਮਿੰਨੀ ਬੱਸ ਪਲਟੀ, ਅੱਠ ਸਵਾਰੀਆਂ ਗੰਭੀਰ ਜ਼ਖਮੀ

ਸੰਗਰੂਰ 21 ਅਕਤੂਬਰ 2022: ਸੰਗਰੂਰ (Sangrur) ਤੋਂ ਸੁਨਾਮ ਜਾ ਰਹੀ ਪੀਆਰਟੀਸੀ ਦੀ ਮਿੰਨੀ ਬੱਸ (PRTC Mini Bus) ਪਲਟਣ ਨਾਲ 8 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਇਸ ਹਾਦਸਾ ਅੱਜ ਸਵੇਰੇ ਸਾਢੇ ਛੇ ਵਜੇ ਵਾਪਰਿਆ ਹੈ | ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ | ਇਸਦੇ ਨਾਲ ਹੀ ਬੱਸ ਡਰਾਈਵਰ ਦਾ ਕਹਿਣਾ ਹੈ ਕਿ ਬੱਸ ਦੀ ਬ੍ਰੇਕਾਂ ਖ਼ਰਾਬ ਹੋਣ ਬਾਰੇ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਮਜਬੂਰੀ ਕਾਰਨ ਬੱਸ ਨੂੰ ਰੂਟ ‘ਤੇ ਲੈ ਕੇ ਜਾਣਾ ਪਿਆ। ਜ਼ਖਮੀ ਹੋਈਆਂ ਸਾਰੀਆਂ ਸਵਾਰੀਆਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ |ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਸਾਰੇ ਖ਼ਤਰੇ ਤੋਂ ਬਾਹਰ ਹਨ |