Site icon TheUnmute.com

PRTC ਦੇ ਕੱਚੇ ਮੁਲਜ਼ਮਾਂ ਨੇ ਬੱਸ ਸਟੈਂਡ ਦੇ ਗੇਟ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ ਦਿੱਤਾ ਧਰਨਾ

PRTC

ਚੰਡੀਗੜ੍ਹ 03 ਅਕਤੂਬਰ 2022: ਪਟਿਆਲਾ ਦੇ ਬੱਸ ਸਟੈਂਡ ਵਿਖੇ ਪੰਜਾਬ ਰੋਡਵੇਜ਼ ਪਨਬੱਸ (Punjab Roadways Punbus) ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ (PRTC contract workers union) ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਬੱਸ ਸਟੈਂਡ ਦੇ ਦੋਵੇਂ ਗੇਟ ਬੰਦ ਕਰਕੇ ਸਰਕਾਰ ਅਤੇ ਮੈਨੇਜਮੈਂਟ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਨ੍ਹਾਂ ਵਰਕਰਾਂ ਦੀ ਮੰਗ ਹੈ ਕਿ ਹਰ ਮਹੀਨੇ ਦੀ ਦੱਸ ਤਾਰੀਖ਼ ਤੋਂ ਪਹਿਲਾਂ ਪੂਰੀ ਤਨਖ਼ਾਹ ਉਨ੍ਹਾਂ ਦੇ ਖਾਤੇ ਵਿਚ ਪਾਈ ਜਾਵੇ ਅਤੇ ਅਗਸਤ ਮਹੀਨੇ ਦੀ ਰਹਿੰਦੀ ਤਨਖ਼ਾਹ ਅਤੇ ਇਸ ਮਹੀਨੇ ਦੀ ਤਨਖ਼ਾਹ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ |

Exit mobile version