July 7, 2024 1:39 pm

ਪੀ.ਆਰ.ਟੀ.ਸੀ ਅਤੇ ਪਨਬੱਸ ਮੁਲਾਜ਼ਮਾ ਵੱਲੋਂ ਕੱਲ੍ਹ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਅਤੇ ਮੰਗਾਂ ਨਾ ਮੰਨਣ ਤੇ ਪੰਜਾਬ ਬੰਦ ਕਰਨ ਦੀ ਦਿੱਤੀ ਚੇਤਾਵਨੀ

ਚੰਡੀਗੜ੍ਹ, 6 ਸਤੰਬਰ2021: ਪੀ. ਆਰ. ਟੀ. ਸੀ. ਦੇ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸੂਬੇ ਭਰ ’ਚ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਹੈ।
ਪਨਬੱਸ ਅਤੇ ਪੀ. ਆਰ. ਟੀ. ਸੀ ਦੇ ਠੇਕੇਦਾਰ ਨੇ ਆਪਣੀਆ ਮੰਗਾਂ ਨੂੰ ਮਨਾਉਣ ਲਈ ਬੱਸਾ ਦੀ ਅਵਾਜਾਈ ਠੱਪ ਕੀਤੀ ਹੋਈ ਹੈ।ਇਸੇ ਦੇ ਚਲਦਿਆਂ ਬੱਸ ਠੇਕੇਦਾਰਾਂ ਵੱਲੋਂ ਵੱਖ-ਵੱਖ ਬੱਸ ਸਟੈਂਡ ਤੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।ਇਸ ਦੌਰਾਨ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਠੇਕੇਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਦੋ ਵਾਰ ਟਰਾਂਸਪੋਰਟ ਮੰਤਰੀ ਨੇ ਸਾਡੇ ਨਾਲ ਮੀਟਿੰਗਾਂ ਕੀਤੀਆਂ ਗਈਆ।ਜਿਸ ਦੌਰਾਨ ਉਹਨਾ ਵੱਲੋਂ ਪਰਪੋਜ਼ਲ ਦੀ ਮੰਗ ਕੀਤੀ ਗਈ ਸੀ ਅਤੇ ਯੂਨੀਅਨ ਵੱਲੋਂ ਪਰਪੋਜ਼ਲ ਵੀ ਬਣਾ ਕੇ ਦਿੱਤੇ ਗਏ ਅਤੇ ਮੰਤਰੀ ਨੇ ਵਾਅਦਾ ਕੀਤਾ ਕਿ ਸਾਡੀ ਪਰਪੋਜ਼ਲ ਨੂੰ ਕੈਬਨਿਟ ਮੰਤਰੀ ’ਚ ਲਿਆਂਦਾ ਜਾਵੇਗਾ ਅਤੇ ਮਸਲੇ ਦਾ ਹੱਲ ਕੀਤਾ ਜਾਵੇਗਾ।ਪਰ ਸਾਡੀ ਮੰਗ ਉਥੇ ਦੀ ਉਥੇ ਹੀ ਖੜ੍ਹੀ ਹੈ, ਕੋਈ ਵੀ ਹੱਲ ਨਹੀਂ ਕੱਢਿਆ ਗਿਆ ਹੈ।

ਇਸੇ ਕਰਕੇ ਹੀ ਠੇਕਾ ਮੁਲਾਜ਼ਮਾਂ ਵੱਲੋਂ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ। ਉਹਨਾ ਦਾ ਕਹਿਣਾ ਹੈ ਕਿ ਸਰਕਾਰ ਜਲਦ ਤੋਂ ਜਲਦ ਉਹਨਾ ਦੀਆਂ ਮੰਗਾਂ ਨੂੰ ਪੂਰਾ ਕਰ ਦੇਵੇ ਨਹੀਂ ਤਾਂ ਮੁੱਖ-ਮੰਤਰੀ ਦੇ ਘਰ ਦਾ ਪੱਕੇ ਤੌਰ ਤੇ ਘਿਰਾਓ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ ਪੂਰਾ ਪੰਜਾਬ ਵੀ ਬੰਦ ਕੀਤਾ ਜਾ ਸਕਦਾ ਹੈ। ਨਾਲ ਹੀ ਉਹਨਾ ਦਾ ਕਹਿਣਾ ਹੈ ਕਿ ਲੋਕਾਂ ਦੀ ਖੱਜਲ-ਖੁਆਰੀ ਦੀ ਜਿੰਮੇਵਾਰ ਸਰਕਾਰ ਖੁਦ ਹੈ। ਜੇਕਰ ਸਰਕਾਰ ਚਾਹੁੰਦੀ ਹੈ ਕਿ ਲੋਕ ਖੱਜਲ-ਖੁਆਰ ਨਾ ਹੋਣ ਤਾਂ ਸਾਡੀ ਮੰਗ ਪੂਰੀ ਕੀਤੀ ਜਾਵੇ।