Site icon TheUnmute.com

PRTC And PunBus Bus Strike: ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲੇ ਸਾਵਧਾਨ ! ਸੜਕਾਂ ਤੇ ਨਹੀਂ ਦਿਖਾਈ ਦੇਣਗੀਆਂ ਬੱਸਾਂ

PRTC

6 ਜਨਵਰੀ 2025: ਪੰਜਾਬ ਰੋਡਵੇਜ਼, (Punjab Roadways, PunBus and PRTC employees0 ਪਨਬੱਸ ਅਤੇ ਪੀਆਰਟੀਸੀ ਮੁਲਾਜ਼ਮ 6, 7 ਅਤੇ 8 ਜਨਵਰੀ ਯਾਨੀ ਕਿ ਅੱਜ ਤੋਂ ਪੁਣਾਜਬ ਦੇ ਵਿੱਚ ਬੱਸਾਂ (buses) ਦੀ ਬ੍ਰੇਕ ਲੱਗ ਗਈ ਹੈ| ਦੱਸ ਦੇਈਏ ਕਿ ਕੱਚੇ ਮੁਲਾਜ਼ਮਾਂ ਵਲੋਂ ਤਿੰਨ ਦਿਨ ਲਈ ਆਪਣੀਆਂ ਬੱਸਾਂ (buses) ਦੇ ਪਹੀਏ ਠੱਪ ਕੀਤੇ ਗਏ ਹਨ । ਮੁਲਾਜ਼ਮਾਂ ਵੱਲੋਂ ਇਹ ਕਾਰਵਾਈ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ।

ਮੁਲਾਜ਼ਮ ਆਗੂ ਪ੍ਰਦੀਪ ਕੁਮਾਰ (pardeep kumar) ਅਤੇ ਅਰੁਣ ਕੁਮਾਰ ਨੇ ਦੱਸਿਆ ਕਿ 6 ਨੂੰ ਵੱਖ-ਵੱਖ ਡਿਪੂਆਂ ਵਿੱਚ ਗੇਟ (gate) ਰੈਲੀਆਂ ਕੀਤੀਆਂ ਜਾਣਗੀਆਂ ਅਤੇ 7 ਨੂੰ ਚੰਡੀਗੜ੍ਹ ਵਿੱਚ ਸੀ.ਐਮ.ਹਾਊਸ ਦਾ ਘਿਰਾਓ ਕੀਤਾ ਜਾਵੇਗਾ, ਜਦਕਿ 8 ਜਨਵਰੀ ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ ਅਤੇ ਸਾਰੀਆਂ ਬੱਸਾਂ ਜਾਮ ਕੀਤੀਆਂ ਜਾਣਗੀਆਂ|

ਦੱਸ ਦੇਈਏ ਕਿ ਕੱਚੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਆਊਟਸੋਰਸ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਨਾ, ਨਵੀਆਂ ਬੱਸਾਂ ਲਿਆਉਣਾ ਅਤੇ ਬਾਹਰਲੇ ਰਾਜਾਂ ਤੋਂ ਮੁਲਾਜ਼ਮਾਂ ਦੀ ਭਰਤੀ ਬੰਦ ਕਰਨੀ ਆਦਿ ਸ਼ਾਮਲ ਹਨ।

ਬੇਸ਼ੱਕ ਅੱਜ ਸਰਕਾਰੀ ਛੁੱਟੀ ਹੈ ਪਰ ਪੰਜਾਬ ਰੋਡ (punjab road) ਵਿੱਚ ਸਫਰ ਕਰਨ ਵਾਲੇ ਮੁਸਾਫਰਾਂ ਵਾਸਤੇ ਤਿੰਨ ਦਿਨਾਂ ਲਈ ਸਰਕਾਰੀ ਬੱਸਾਂ ਸਫਰ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਹਾਲਾਂਕਿ ਅੱਜ ਹੜਤਾਲ ਦਾ ਪਹਿਲਾ ਦਿਨ ਹੈ।

read more: ਪਟਿਆਲਾ ਚੀਕਾ ਰੋਡ ‘ਤੇ PRTC ਬੱਸ ਤੇ ਟਿੱਪਰ ਦੀ ਭਿਆਨਕ ਟੱਕਰ, ਕਈ ਸਵਾਰੀਆਂ ਜ਼ਖਮੀ

Exit mobile version