ਚੰਡੀਗੜ੍ਹ 28 ਅਪ੍ਰੈਲ 2022: ਸੰਗਰੂਰ ਦੇ ਮਹਿਲਾ ਚੌਂਕ (Mahila Chowk) ਵਿਖੇ ਕੁਝ ਦਿਨ ਪਹਿਲਾਂ ਪੀਆਰਟੀਸੀ ਬੱਸ ਹੇਠ ਦਰੜੇ ਜਾਣ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ ਸੀ ਅਤੇ ਤਿੰਨ ਜਖਮੀ ਹੋ ਗਏ ਸਨ | ਇਸਦੇ ਖ਼ਿਲਾਫ਼ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਮਹਿਲਾ ਚੌਂਕ ਐਕਸੀਡੈਂਟ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਅੱਜ ਲਗਾਤਾਰ ਲਗਾਏ ਗਏ ਧਰਨੇ ਦੀ ਸਮਾਪਤੀ ਹੋ ਗਈ । ਜਿਸ ਤਹਿਤ ਪ੍ਰਸ਼ਾਸਨ ਨੂੰ ਸੰਘਰਸ਼ ਮੁਹਰੇ ਝੁਕਦੇ ਹੋਏ ਮੰਗਾਂ ਮੰਨਣੀਆਂ ਪਈਆ |
ਰੋਸ ਪ੍ਰਦਰਸ਼ਨ ‘ਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਨੇ ਇਸ ‘ਚ ਹਿੱਸਾ ਲਿਆ | ਇਸ ਦੌਰਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਦੋ ਲੱਖ ਦਾ ਚੈਕ , ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਪ੍ਰਸ਼ਾਸਨ ਨੇ ਉਸ ਦਾ ਲਿਖਤੀ ਭਰੋਸਾ ਦਿੱਤਾ , ਪੀੜਤ ਪਰਿਵਾਰਾਂ ਵੱਲੋਂ ਪੰਦਰਾਂ ਲੱਖ ਰੁਪਏ ਮੁਆਵਜ਼ੇ ਦੀ ਮੰਗ ਪ੍ਰਸ਼ਾਸਨ ਵੱਲੋਂ ਕਮੇਟੀ ਨੂੰ ਲਿਖਤੀ ਭਰੋਸਾ ਦਿੱਤਾ ਅਤੇ ਫਲਾਈ ਓਵਰ ਬਣਾਉਣ ਸਬੰਧੀ ਵੀ ਲਿਖਤੀ ਭਰੋਸਾ ਦਿੱਤਾ ਗਿਆ ਹੈ ।
ਪ੍ਰਸ਼ਾਸਨ ਵੱਲੋਂ ਲਿਖਤੀ ਰੂਪ ਚ ਮੰਗਾਂ ਮੰਨਣ ਉਪਰੰਤ ਅਣਮਿੱਥੇ ਸਮੇਂ ਲਈ ਲਗਾਏ ਚੱਕਾ ਜਾਮ ਦੀ ਸਮਾਪਤੀ ਜ਼ੋਰਦਾਰ ਨਾਅਰਿਆਂ ਦੇ ਨਾਲ ਕੀਤੀ ਗਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾਈ ਆਗੂ ਪਰਗਟ ਸਿੰਘ ਕਾਲਾਝਾੜ ਵੱਲੋਂ ਨਿਭਾਈ ਗਈ ।