teachers

CM ਚੰਨੀ ਦੇ ਜਲੰਧਰ ਦੌਰੇ ਦੌਰਾਨ ਅਧਿਆਪਕਾਂ ਵਲੋਂ ਕੀਤਾ ਗਿਆ ਵਿਰੋਧ ਪ੍ਰਦਸ਼ਨ

ਜਲੰਧਰ; ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਜਲੰਧਰ ਦੌਰਾ ਕੀਤਾ ਜਾ ਰਿਹਾ ਹੈ।ਇਸ ਦੌਰਾਨ ਵਿਰਸਾ ਵਿਹਾਰ ਦੇ ਬਾਹਰ ਅਧਿਆਪਕਾਂ ਵਲੋਂ ਮੁੱਖ ਮੰਤਰੀ ਚੰਨੀ ਦਾ ਵਿਰੋਧ ਕਰ ਦੇ ਹੋਏ ਧਾਰਨਾ ਦਿੱਤਾ ਜਾ ਰਿਹਾ ਹੈ। ਜਲੰਧਰ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ ਘਿਰਾਓ ਕਰਨ ਜਾ ਰਹੇ ਬੀ.ਐਂਡ ਅਧਿਆਪਕਾਂ ਨੂੰ ਪੁਲਿਸ ਨੇ ਰੋਕ ਲਿਆ। ਇਕ ਅਧਿਆਪਕ ਨੇ ਕਿਹਾ ਕਿ ਸੜਕ ਤੇ ਲੋਕਾਂ ਨੂੰ ਸ਼ਗਨ ਪਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਧਿਆਪਕ ਨਜ਼ਰ ਨਹੀਂ ਆ ਰਹੇ। ਉਹ ਆਪਣੇ ਵੀ.ਆਈ.ਪੀ. ਕਲਰਕ ਦੇ ਕਾਰਨ ਉਨ੍ਹਾਂ ਨੂੰ ਪੁਲਿਸ ਵਲੋਂ ਰੋਕ ਰਹੇ ਹਨ ਤੇ ਅੱਗੇ ਜਾਣ ਨਹੀਂ ਦੇ ਰਹੇ ਮੁੱਖ ਮੰਤਰੀ ਵਲੋਂ ਕਿਹਾ ਗਿਆ ਸੀ ਕਿ ਇਕ ਲੱਖ ਬੇਰੋਜਗਾਰ ਲੋਕਾਂ ਨੂੰ ਨੌਕਰੀਆਂ ਦੇਣਗੇ ਪਰ ਉਨ੍ਹਾਂ ਨੇ ਕੱਚੇ ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਵਿਰੋਧ ਉਨ੍ਹਾਂ ਦੀਆਂ ਲੰਮੇ ਸਮੇ ਤੋਂ ਚਾਲ ਰਹੀਆਂ ਮੰਗਾ ਨਾ ਮੰਨਣ ਕਾਰਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਦੇ ਆਉਣ ਤੇ ਸ਼ਹਿਰ ਵਿਚ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ। ਇਸ ਦੇ ਚਾਲ ਦੇ ਸ਼ਹਿਰ ਦੀ ਆਮ ਜਨਤਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨੇ ਪੈ ਰਿਹਾ ਹੈ।

Scroll to Top