Site icon TheUnmute.com

ਸੰਯੁਕਤ ਕਿਸਾਨ ਮੋਰਚੇ ਵੱਲੋਂ ਸੋਲਖੀਆਂ ਟੋਲ ਪਲਾਜ਼ਾ ‘ਤੇ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ

Toll Plaza

ਰੋਪੜ, 15 ਫਰਵਰੀ 2024: ਹਰਿਆਣਾ ਪੁਲਿਸ ਵੱਲੋਂ ਪੰਜਾਬ ਅਤੇ ਹਰਿਆਣਾ ਬਾਰਡਰ ‘ਤੇ ਕਿਸਾਨਾਂ ‘ਤੇ ਕੀਤੀ ਕਾਰਵਾਈ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਟੋਲ ਪਲਾਜ਼ਿਆਂ (Toll Plaza) ਤੇ ਰੋਸ ਮੁਜ਼ਾਹਰੇ ਕਰਕੇ 15 ਫ਼ਰਵਰੀ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਟੋਲ ਪਲਾਜ਼ੇ ਮੁਫ਼ਤ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਇਸੇ ਸੱਦੇ ਬਾਬਤ ਰੋਪੜ ਦੇ ਸੋਲਖੀਆਂ ਟੋਲ ਪਲਾਜ਼ਾ (Toll Plaza Solkhian) ਉੱਤੇ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਅੱਜ ਕਰੀਬ 11 ਵਜੇ ਟੋਲ ਪਲਾਜ਼ਾ ਲੋਕਾਂ ਦੇ ਲਈ ਮੁਫ਼ਤ ਕਰ ਦਿੱਤਾ ਗਿਆ ਹੈ, ਇਹ ਟੋਲ ਪਲਾਜ਼ਾ ਦੁਪਹਿਰ 2 ਵਜੇ ਤੱਕ ਲੋਕਾਂ ਦੇ ਲਈ ਮੁਫ਼ਤ ਰਿਹਾ | ਇਸ ਵਿਉਂਤਬੰਦੀ ਨੂੰ ਕੇਂਦਰ ਸਰਕਾਰ ਉੱਤੇ ਦਬਾਅ ਪਾਉਣ ਵਜੋਂ ਵੀ ਦੇਖਿਆ ਜਾ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਮੰਗਾ ਨਹੀਂ ਮੰਨੇਗੀ ਤਾਂ ਅਜਿਹੇ ਧਰਨੇ ਪ੍ਰਦਰਸ਼ਨ ਲਗਾਤਾਰ ਚੱਲਦੇ ਰਹਿਣਗੇ ਅਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਹਰਿਆਣਾ ਦੇ ਬਾਰਡਰ ਉੱਤੇ ਵੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਭਲਕੇ ਦੇ ਭਾਰਤ ਬੰਦ ਨੂੰ ਕੇਂਦਰ ਸਰਕਾਰ ਉੱਤੇ ਪ੍ਰਭਾਵ ਪਾਉਣ ਦੇ ਲਈ ਪੂਰਨ ਤੌਰ ‘ਤੇ ਸਫਲਤਾ ਪੂਰਕ ਬਣਾਉਣ ਦੇ ਲਈ ਹਰ ਵਰਗ ਦੇ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਅਨਾਉਂਸਮੈਂਟ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕ ਖੱਜਲ-ਖੁਆਰ ਹੋਣ ਤੋਂ ਬਚ ਸਕਣ |

Exit mobile version