Site icon TheUnmute.com

Chandigarh PGI: ਚੰਡੀਗੜ੍ਹ PGI ‘ਚ 24 ਘੰਟੇ ਡਾਇਗਨੌਸਟਿਕ ਸੇਵਾਵਾਂ ਦੇ ਪ੍ਰਸਤਾਵ ਨੂੰ ਮਨਜ਼ੂਰੀ, ਮਰੀਜ਼ਾਂ ਨੂੰ ਮਿਲੇਗੀ ਰਾਹਤ

Chandigarh PGI

ਚੰਡੀਗੜ੍ਹ, 31 ਦਸੰਬਰ 2024: ਚੰਡੀਗੜ੍ਹ ਪੀ.ਜੀ.ਆਈ. (Chandigarh PGI) ‘ਚ ਸੁਰੱਖਿਆ ਨੂੰ ਮਜ਼ਬੂਤ ​​ਕਰਨ ਅਤੇ ਸਿਹਤ ਸੇਵਾਵਾਂ ਨੂੰ ਵਧਾਉਣ ਦੀ ਦਿਸ਼ਾ ‘ਚ ਇੱਕ ਅਹਿਮ ਕਦਮ ਚੁੱਕਦਿਆਂ ਪੀ.ਜੀ.ਆਈ. ਨੂੰ ਬੈਠਕ ਦੌਰਾਨ ਸਥਾਈ ਵਿੱਤ ਕਮੇਟੀ ਤੋਂ ਅਹਿਮ ਪ੍ਰਵਾਨਗੀ ਮਿਲੀ ਹੈ। ਇਹ ਪਹਿਲਕਦਮੀ ਪੀਜੀਆਈ ਵੱਲੋਂ ਆਪਣੇ ਮਰੀਜ਼ਾਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਆਪਣੀ ਸੇਵਾ ਸਮਰੱਥਾ ਨੂੰ ਵਧਾਉਣ ਦੇ ਯਤਨਾ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ |

ਇਸ ਸੰਬੰਧੀ ਸੰਸਥਾ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਸੰਸਥਾ ਨਾਲ ਜੁੜੇ ਸਾਰੇ ਸਟਾਫ਼, ਮਰੀਜ਼ਾਂ ਅਤੇ ਭਾਈਵਾਲਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਵਿਵੇਕ ਲਾਲ ਨੇ ਕਿਹਾ ਕਿ ਜਿਵੇਂ ਹੀ ਅਸੀਂ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਾਂ, ਇਹ ਮਨਜ਼ੂਰੀ ਪੀਜੀਆਈ ਵਿਖੇ ਸਾਡੀ ਸੁਰੱਖਿਆ ਅਤੇ ਸੇਵਾ ਸਮਰੱਥਾਵਾਂ ਨੂੰ ਵਧਾਉਣ ਦੀ ਦਿਸ਼ਾ ‘ਚ ਇੱਕ ਮਹੱਤਵਪੂਰਨ ਕਦਮ ਹੈ।

ਉਨ੍ਹਾਂ ਕਿਹਾ ਕਿ ਅਸੀਂ ਨਾ ਸਿਰਫ਼ ਆਪਣੀ ਸੰਸਥਾ ਦੀ ਸੁਰੱਖਿਆ ਲਈ ਸਮਰਪਿਤ ਹਾਂ, ਸਗੋਂ ਸਾਡੇ ਭਾਈਚਾਰੇ ਨੂੰ ਬੇਮਿਸਾਲ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵੀ ਸਮਰਪਿਤ ਹਾਂ, ਜੋ ਇੱਕ ਪ੍ਰਮੁੱਖ ਮੈਡੀਕਲ ਸੰਸਥਾ ਵਜੋਂ ਸਾਡੀ ਸਥਿਤੀ ਦੀ ਪੁਸ਼ਟੀ ਕਰਦੀ ਹੈ।

ਕਮੇਟੀ ਨੇ ਚੌਵੀ ਘੰਟੇ ਡਾਇਗਨੌਸਟਿਕ ਸੇਵਾਵਾਂ ਦੇ ਪ੍ਰਸਤਾਵ ਨੂੰ ਸਿਧਾਂਤਕ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੌਜੂਦਾ ਕਰਮਚਾਰੀਆਂ ਦੀ ਪੂਰਤੀ ਲਈ 300 ਵਾਧੂ ਸੁਰੱਖਿਆ ਕਰਮਚਾਰੀਆਂ, ਖਾਸ ਤੌਰ ‘ਤੇ ਸਾਬਕਾ ਸੈਨਿਕਾਂ ਨੂੰ ਨਿਯੁਕਤ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇਹ ਕਦਮ ਨਿਊਰੋ ਸਾਇੰਸ ਸੈਂਟਰ ਅਤੇ ਮਦਰ ਐਂਡ ਚਾਈਲਡ ਸੈਂਟਰ, ਜੋ ਕਿ ਮਾਰਚ 2025 ‘ਚ ਖੁੱਲ੍ਹਣ ਲਈ ਤਹਿ ਕੀਤਾ ਗਿਆ ਹੈ, ਉਸਦੇ ਆਗਾਮੀ ਕਮਿਸ਼ਨਿੰਗ ਲਈ ਮਹੱਤਵਪੂਰਨ ਹੈ।

Read More: Chandigarh News: ਚੰਡੀਗੜ੍ਹ PGI ‘ਚ ਇੱਕ ਸਾਲ ਅੰਦਰ ਪੰਜਾਬ ਦੇ 10 ਲੱਖ ਲੋਕਾਂ ਨੇ ਕਰਵਾਇਆ ਇਲਾਜ਼

Exit mobile version