Site icon TheUnmute.com

ਖਪਤਕਾਰਾਂ ਨੂੰ ਬਿਨ੍ਹਾਂ ਰੁਕਾਵਟ ਬਿਜਲੀ ਦੀ ਸਪਲਾਈ ਉਪਲਬਧ ਕਰਵਾਉਣ ਲਈ ਵਚਨਵੱਧ: ਹਰਿਆਣਾ ਬਿਜਲੀ ਵੰਡ ਨਿਗਮ

electricity consumers

ਚੰਡੀਗੜ੍ਹ, 13 ਫਰਵਰੀ 2024: ਉੱਤਰ ਹਰਿਆਣਾ ਬਿਜਲੀ ਵੰਡ ਨਿਗਮ (ਯੂਐਚਬੀਵੀਐਨ) ਖਪਤਕਾਰਾਂ ਨੂੰ ਬਿਨ੍ਹਾਂ ਰੁਕਾਵਟ ਬਿਜਲੀ ਦੀ ਸਪਲਾਈ (power supply) ਉਪਲਬਧ ਕਰਵਾਉਣ ਲਈ ਵਚਨਵੱਧ ਹੈ। ਖਪਤਕਾਰਾਂ ਦੀ ਸਮੱਸਿਆਵਾਂ ਦੇ ਤੁਰੰਤ ਹੱਲ ਦੇ ਲਈ ਨਿਗਮ ਵੱਲੋਂ ਅਨੇਕ ਮਹਤੱਵਪੂਰਨ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ। ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਸਰਕਲ ਫੋਰਮ ਪੰਚਕੂਲਾ ਦੇ ਖਪਤਕਾਰ ਸ਼ਿਕਾਇਤ ਹੱਲ ਮੰਚ ਦੇ ਚੇਅਰਮੈਨ ਅਤੇ ਮੈਂਬਰ ਮੰਚ ਦੀ ਕਾਰਵਾਈ 15 ਫਰਵਰੀ, 2024 ਨੁੰ ਸੁਪਰਡੈਂਟ ਇੰਜੀਨੀਅਰ ਪੰਚਕੂਲਾ ਦੇ ਦਫਤਰ ਸੈਕਟਰ-5 ਪੰਚਕੂਲਾ ਵਿਚ ਕੀਤੀ ਜਾਵੇਗੀ।

ਯੂਐਚਬੀਵੀਐਨ ਦੇ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਚ ਦੇ ਮੈਂਬਰ, ਪੰਚਕੂਲਾ ਜ਼ਿਲ੍ਹੇ ਦੇ ਖਪਤਕਾਰਾਂ ਦੀ ਸਾਰੀ ਤਰ੍ਹਾ ਦੀਆਂ ਸਮੱਸਿਆਵਾਂ ਦੀ ਸੁਣਵਾਈ ਕਰਨਗੇ । ਇੰਨ੍ਹਾਂ ਵਿਚ ਮੁੱਖ ਰੂਪ ਨਾਲ ਬਿਲਿੰਗ, ਮੀਟਰਿੰਗ ਨਾਲ ਸਬੰਧਿਤ ਸ਼ਿਕਾਇਤਾਂ, ਕਨੈਕਸ਼ਨ ਕੱਟਣ ਅਤੇ ਜੋੜ, ਬਿਜਲੀ ਸਪਲਾਈ (power supply)  ਵਿਚ ਰੁਕਾਵਟਾਂ, ਕਾਰਜਕੁਸ਼ਲਤਾ, ਸੁਰੱਖਿਆ ਅਤੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਆਦੇਸ਼ਾਂ ਦੀ ਉਲੰਘਣਾ ਆਦਿ ਸ਼ਾਮਲ ਹਨ। ਬਹਿਰਹਾਲ, ਮੰਚ ਵੱਲੋਂ ਬਿਜਲੀ ਐਕਟ ਦੀ ਧਾਰਾ 126 ਅਤੇ ਧਾਰਾ 135 ਤੋਂ 139 ਦੇ ਤਹਿਤ ਬਿਜਲੀ ਚੋਰੀ ਅਤੇ ਬਿਜਲੀ ਦੇ ਅਣਅਧਿਕਾਰਤ ਵਰਤੋਂ ਦੇ ਮਾਮਲਿਆਂ ਵਿਚ ਸਜਾ ਅਤੇ ਜ਼ੁਰਮਾਨਾ ਅਤੇ ਧਾਰਾ 161 ਤਹਿਤ ਜਾਂਚ ਅਤੇ ਦੁਰਘਟਨਾਵਾਂ ਨਾਲ ਸਬੰਧਿਤ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ।

Exit mobile version