TheUnmute.com

ਫੇਸਬੁੱਕ ਪੇਜ਼ ਤੇ ਆ ਰਹੀ ਦਿੱਕਤ, ਇਹ ਪੰਨਾ ਇਸ ਸਮੇਂ ਉਪਲਬਧ ਨਹੀਂ ਹੈ

28 ਅਕਤੂਬਰ 2024: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ (social media platform Facebook) ਦੀ ਵਰਤੋਂ ਕਰਨ ਵਿੱਚ ਬਹੁਤ ਸਾਰੇ ਉਪਭੋਗਤਾਵਾਂ ਨੂੰ ਅੱਜ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਕਈ ਯੂਜ਼ਰਸ ਨੂੰ ਫੇਸਬੁੱਕ ਡਾਊਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੇਸਬੁੱਕ ਪੇਜ਼ ‘ਤੇ ਟੈਕਨੀਕਲ ਦਿੱਕਤਾਂ ਸਾਹਮਣੇ ਆ ਰਿਹਾ ਹਨ, ਦੱਸ ਦੇਈਏ ਕਿ ਜਦ ਤੁਸੀਂ ਫੇਸਬੁੱਕ ਖੋਲ੍ਹਦੇ ਹੋ ਤਾ ਤੁਹਾਡਾ ਫੇਸਬੁੱਕ ਨਹੀਂ ਖੁਲ੍ਹੇਗਾ, ਜਿਸਤੇ ਇਹ ਲਿਖਿਆ ਆਏਗਾ ਕਿ ਇਹ ਪੰਨਾ ਇਸ ਸਮੇਂ ਉਪਲਬਧ ਨਹੀਂ ਹੈ ( This P age is not available right now) ਇਸ ਤਰ੍ਹਾਂ ਦਾ ਕੁੱਝ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ| ਇਸ ਵਿੱਚ, ਬਹੁਤ ਸਾਰੇ ਲੋਕ ਇੱਕੋ ਸਮੇਂ ਸਰਵਰ ਵਿੱਚ ਲਾਗਇਨ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਇਸ ਦੀ ਸਮਰੱਥਾ ਤੋਂ ਵੱਧ ਹੈ।

ਤੁਹਾਨੂੰ ਦੱਸ ਦੇਈਏ ਕਿ ਲੋਕ ਟਵਿਟਰ ‘ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਡਾਊਨ ਹੋਣ ਦੀ ਸ਼ਿਕਾਇਤ ਕਰ ਰਹੇ ਹਨ ਅਤੇ ਆਪਣਾ ਗੁੱਸਾ ਕੱਢ ਰਹੇ ਹਨ। ਦੱਸ ਦੇਈਏ ਕਿ ਟਵਿੱਟਰ ਅਜੇ ਵੀ ਕੰਮ ਕਰ ਰਿਹਾ ਹੈ ਅਤੇ ਇਸ ਕਾਰਨ ਜ਼ਿਆਦਾਤਰ ਉਪਭੋਗਤਾ ਟਵਿੱਟਰ ‘ਤੇ ਆ ਕੇ ਅਤੇ ਤੇਜ਼ੀ ਨਾਲ ਮਾਮਲੇ ਦੀ ਰਿਪੋਰਟ ਕਰ ਕੇ ਅਤੇ ਆਪਣੇ ਤਜ਼ਰਬੇ ਸਾਂਝੇ ਕਰਕੇ ਬਹੁਤ ਹੰਗਾਮਾ ਕਰ ਰਹੇ ਹਨ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਸ਼ਲ ਮੀਡੀਆ ਪਲੇਟਫਾਰਮ ਡਾਊਨ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਇਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Exit mobile version