ਚੰਡੀਗੜ੍ਹ, 22 ਮਈ 2024: ਲੋਕ ਸਭਾ ਚੋਣਾਂ 2024 ਦਾ ਮਾਹੌਲ ਪੂਰੀ ਤਰ੍ਹਾਂ ਸਰਗਰਮ ਹੈ | ਇਸਦੇ ਚੱਲਦੇ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ (Priyanka Gandhi) 26 ਮਈ ਨੂੰ ਚੰਡੀਗੜ੍ਹ ਆਉਣਗੇ । ਇੱਥੇ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਲਈ ਵੋਟਾਂ ਮੰਗਣਗੇ। ਕਾਂਗਰਸ ਪਾਰਟੀ ਸ਼ਹਿਰ ਵਿੱਚ ਰੋਡ ਸ਼ੋਅ ਕਰੇਗੀ । ਕਾਂਗਰਸੀ ਆਗੂ ਇਸ ਰੋਡ ਸ਼ੋਅ ਲਈ ਰੂਟ ਪਲਾਨ ਤਿਆਰ ਕਰ ਰਹੇ ਹਨ। ਛੇਤੀ ਹੀ ਰੂਟ ਪਲਾਨ ਤਿਆਰ ਕਰਕੇ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਜਾਵੇਗੀ।
ਚੰਡੀਗੜ੍ਹ ਵਿੱਚ ਕਾਂਗਰਸ ਵੱਲੋਂ ਹਾਲੇ ਤੱਕ ਕੋਈ ਵੱਡੀ ਜਨਸਭਾ ਜਾਂ ਰੈਲੀ ਨਹੀਂ ਕੀਤੀ ਗਈ। ਪ੍ਰਿਅੰਕਾ ਗਾਂਧੀ (Priyanka Gandhi) ਵੱਲੋਂ 26 ਮਈ ਨੂੰ ਕੀਤਾ ਜਾਣ ਵਾਲਾ ਰੋਡ ਸ਼ੋਅ ਪਹਿਲਾ ਪ੍ਰੋਗਰਾਮ ਹੋਵੇਗਾ। ਜਦੋਂ ਚੰਡੀਗੜ੍ਹ ‘ਚ ਕਾਂਗਰਸ ਇਸ ਤਰ੍ਹਾਂ ਪ੍ਰਚਾਰ ਕਰੇਗੀ। ਫਿਲਹਾਲ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਮਨੀਸ਼ ਤਿਵਾੜੀ ਘਰ-ਘਰ ਜਾ ਕੇ ਜਾਂ ਛੋਟੀਆਂ-ਛੋਟੀਆਂ ਜਨਸਭਾ ਕਰਕੇ ਚੋਣ ਪ੍ਰਚਾਰ ਕਰ ਰਹੇ ਹਨ।