Priyanka Gandhi

ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਚੋਣਾਂ ਨੂੰ ਲੈ ਕੇ BJP ‘ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ 22 ਜਨਵਰੀ 2022: ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ (Priyanka Gandhi) ਵਾਡਰਾ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਉੱਤਰ ਪ੍ਰਦੇਸ਼ (Uttar Pradesh) ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਭਾਰਤੀ ਜਨਤਾ ਪਾਰਟੀ (BJP) ਤੋਂ ਇਲਾਵਾ ਕਿਸੇ ਵੀ ਸਿਆਸੀ ਪਾਰਟੀ ਨਾਲ ਆਉਣ ਲਈ ਤਿਆਰ ਹੈ। ਇਸ ਦੌਰਾਨ ਉਸਨੇ ਸਮਾਜਵਾਦੀ ਪਾਰਟੀ (ਸਪਾ) ਅਤੇ ਭਾਜਪਾ ‘ਤੇ ਵੀ ਅਜਿਹੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਤੁਹਾਨੂੰ ਦਸ ਦਈਏ ਕਿ ਯੂਪੀ ‘ਚ ਸੱਤ ਪੜਾਵਾਂ ‘ਚ ਚੋਣਾਂ ਹੋਣੀਆਂ ਹਨ। ਪਹਿਲੇ ਪੜਾਅ ਦੀ ਵੋਟਿੰਗ 10 ਫਰਵਰੀ ਨੂੰ ਹੋਵੇਗੀ। ਭਾਰਤੀ ਚੋਣ ਕਮਿਸ਼ਨ (ECI) ਵੱਲੋਂ ਜਾਰੀ ਸ਼ਡਿਊਲ ਅਨੁਸਾਰ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ‘ਚ ਪ੍ਰਿਅੰਕਾ ਗਾਂਧੀ (Priyanka Gandhi) ਨੇ ਕਿਹਾ ਕਿ ਪਾਰਟੀ ਮੁੱਦਿਆਂ ਲਈ ਲੜਦੀ ਰਹੇਗੀ ਅਤੇ ਯੂਪੀ ‘ਚ ਲੋਕਾਂ ਦੇ ਮੁੱਦਿਆਂ ਲਈ ਖੜ੍ਹੀ ਮੁੱਖ ਪਾਰਟੀ ਬਣੇਗੀ। “ਭਾਜਪਾ ਲਈ ਦਰਵਾਜ਼ੇ ਬੰਦ ਹਨ, ਪਰ ਦੂਜੀਆਂ ਪਾਰਟੀਆਂ ਲਈ ਖੁੱਲ੍ਹੇ ਹਨ। ਸਮਾਜਵਾਦੀ ਪਾਰਟੀ ਅਤੇ ਭਾਜਪਾ ਇਸੇ ਤਰ੍ਹਾਂ ਦੀ ਰਾਜਨੀਤੀ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਰਾਜਨੀਤੀ ਦਾ ਫਾਇਦਾ ਮਿਲ ਰਿਹਾ ਹੈ। ਅਸੀਂ ਕਹਿ ਰਹੇ ਹਾਂ ਕਿ ਆਮ ਲੋਕਾਂ ਨੂੰ ਲਾਭ ਮਿਲਣਾ ਚਾਹੀਦਾ ਹੈ, ਵਿਕਾਸ ਦੇ ਮੁੱਦੇ ਉੱਠਣੇ ਚਾਹੀਦੇ ਹਨ। ਜਿਹੜੀਆਂ ਪਾਰਟੀਆਂ ਫਿਰਕਾਪ੍ਰਸਤੀ ਅਤੇ ਜਾਤੀਵਾਦ ਦੇ ਆਧਾਰ ‘ਤੇ ਕੰਮ ਕਰਦੀਆਂ ਹਨ, ਉਨ੍ਹਾਂ ਦਾ ਏਜੰਡਾ ਇੱਕੋ ਹੈ। ਉਹ ਇੱਕ ਦੂਜੇ ਦਾ ਫਾਇਦਾ ਉਠਾਉਂਦੇ ਹਨ।

Scroll to Top