Site icon TheUnmute.com

Prithvi-II: DRDO ਨੇ ਬੈਲਿਸਟਿਕ ਮਿਜ਼ਾਈਲ ਪ੍ਰਿਥਵੀ-2 ਦਾ ਕੀਤਾ ਸਫਲ ਪ੍ਰੀਖਣ

Prithvi-II

ਚੰਡੀਗੜ੍ਹ 15 ਜੂਨ 2022: DRDO ਨੇ ਪ੍ਰਿਥਵੀ-2 (Prithvi-II) ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ | ਇਹ ਪ੍ਰੀਖਣ ਬੁੱਧਵਾਰ ਨੂੰ ਚਾਂਦੀਪੁਰ, ਉੜੀਸਾ ਵਿੱਚ ਏਕੀਕ੍ਰਿਤ ਟੈਸਟ ਰੇਂਜ ਤੋਂ ਕੀਤਾ ਗਿਆ। ਪ੍ਰਿਥਵੀ-ਟੂ ਇੱਕ ਛੋਟੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਹੈ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।

ਪ੍ਰਿਥਵੀ-2 ਬੈਲਿਸਟਿਕ ਮਿਜ਼ਾਈਲ ਨੂੰ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਦੁਆਰਾ ਸਵਦੇਸ਼ੀ ਰੂਪ ਵਿੱਚ ਵਿਕਸਤ ਕੀਤਾ ਗਿਆ ਹੈ। ਪ੍ਰਿਥਵੀ-2 ਮਿਜ਼ਾਈਲ ਦੀ ਰੇਂਜ 350 ਕਿਲੋਮੀਟਰ ਹੈ। ਪ੍ਰਿਥਵੀ-2 500 ਤੋਂ 1,000 ਕਿਲੋਗ੍ਰਾਮ ਤੱਕ ਦੇ ਹਥਿਆਰ ਲਿਜਾਣ ਦੇ ਸਮਰੱਥ ਹੈ। ਇਹ ਤਰਲ ਅਤੇ ਠੋਸ ਇੰਧਨ ਦੋਵਾਂ ਦੁਆਰਾ ਸੰਚਾਲਿਤ ਹੈ।

Exit mobile version