July 7, 2024 2:40 pm
ਅਧਿਆਪਕ ਮੁਅੱਤਲ

ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਪਟਿਆਲਾ ਕੇਂਦਰੀ ਜੇਲ੍ਹ ਦੇ ਦੋ ਹੈੱਡ ਵਾਰਡਨ ਕੀਤੇ ਮੁਅੱਤਲ

ਚੰਡੀਗ੍ਹੜ 31 ਅਕਤੂਬਰ 2022: ਬੀਤੇ ਦਿਨ ਐਸਐਸਪੀ ਦੀਪਕ ਪਾਰਿਕ ਤੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ (Patiala Central Jail) ਵਿੱਚ ਤਲਾਸ਼ੀ ਮੁਹਿੰਮ ਚਲਾਈ | ਪੁਲਿਸ ਨੇ ਜੇਲ੍ਹ ਦੇ ਸਾਰੇ ਸੇਲ ਅਤੇ ਬੈਰਕ ਦੀ ਤਲਾਸ਼ੀ ਲਈ | ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਦੇ ਦੋ ਹੈੱਡ ਵਾਰਡਨ ਅਤੇ ਪੀਏਪੀ ਦੇ ਇਕ ਐਸਆਈ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਪਟਿਆਲਾ ਜੇਲ੍ਹ ਦੇ ਦੋ ਹੈੱਡ ਵਾਰਡਨ ਨਰੇਸ਼ ਕੁਮਾਰ ਅਤੇ ਰਾਜੀਵ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ | ਇਨ੍ਹਾਂ ਦੋਵੇਂ ਹੈੱਡ ਵਾਰਡਨ ਨੂੰ ਨਸ਼ੀਲੇ ਪਦਾਰਥਾਂ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਸੀ। ਇਨ੍ਹਾਂ ਦੇ ਖ਼ਿਲਾਫ ਐੱਫ ਆਈ ਆਰ ਦਰਜ ਕਰਕੇ ਐੱਸਟੀਐੱਫ ਦੇ ਹਵਾਲੇ ਕੀਤਾ ਹੈ |