Site icon TheUnmute.com

ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਆਪਸ ‘ਚ ਭਿੜੇ ਕੈਦੀ, ਚਾਰ ਜਣੇ ਜ਼ਖਮੀ

Tihar jail

ਚੰਡੀਗੜ੍ਹ, 25 ਅਪ੍ਰੈਲ 2024: ਦਿੱਲੀ ਦੀ ਤਿਹਾੜ ਜੇਲ੍ਹ (Tihar Jail) ਦੀ ਜੇਲ੍ਹ ਨੰਬਰ-3 ਵਿੱਚ ਕੈਦੀਆਂ ਦੇ ਦੋ ਧੜੇ ਆਪਸ ‘ਚ ਭਿੜ ਗਏ | ਮਿਲੀ ਜਾਣਕਾਰੀ ਮੁਤਾਬਕ ਇਸ ਲੜਾਈ ‘ਚ ਕੈਦੀਆਂ ਨੇ ਸੂਏ ਦਾ ਇਸਤੇਮਾਲ ਕੀਤਾ ਹੈ | ਇਸ ਲੜਾਈ ਵਿੱਚ ਚਾਰ ਕੈਦੀ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਘਟਨਾ ਸੋਮਵਾਰ ਸ਼ਾਮ ਦੀ ਹੈ, ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਨੰਬਰ ਤਿੰਨ (Tihar Jail) ‘ਚ ਬਾਥਰੂਮ ਜਾਣ ਨੂੰ ਲੈ ਕੇ ਝਗੜਾ ਹੋ ਗਿਆ। ਚਾਰ ਕੈਦੀਆਂ ਨੇ ਇਕ ਦੂਜੇ ‘ਤੇ ਸੂਏ ਨਾਲ ਹਮਲਾ ਕਰ ਦਿੱਤਾ। ਜ਼ਖਮੀਆਂ ਦੀ ਪਛਾਣ ਭੂਪੇਸ਼, ਦੀਪਕ, ਦਿਨੇਸ਼ ਅਤੇ ਦੀਪਕ ਵਜੋਂ ਹੋਈ ਹੈ। ਥਾਣਾ ਹਰੀਨਗਰ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version