King Charles

ਪ੍ਰਿੰਸ ਚਾਰਲਸ-3 ਲੰਡਨ ਪਹੁੰਚੇ, ਭਲਕੇ ਘੋਸ਼ਿਤ ਕੀਤਾ ਜਾਵੇਗਾ ਬਰਤਾਨੀਆ ਦਾ ਨਵਾਂ ਬਾਦਸ਼ਾਹ

ਚੰਡੀਗੜ੍ਹ 09 ਸਤੰਬਰ 2022: ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ II ਦਾ ਬੀਤੇ ਦਿਨ ਵੀਰਵਾਰ ਨੂੰ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸਕਾਟਲੈਂਡ ਵਿੱਚ ਆਖਰੀ ਸਾਹ ਲਏ । ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਬਕਿੰਘਮ ਪੈਲੇਸ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹਨ । ਮਹਾਰਾਣੀ ਦਾ ਅੰਤਿਮ ਸਸਕਾਰ 10 ਦਿਨ ਬਾਅਦ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਮਹਾਰਾਣੀ ਦਾ ਤਾਬੂਤ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਦੇ ਪੈਲੇਸ ਤੱਕ ਉਸਦੀ ਮੌਤ ਤੋਂ ਪੰਜ ਦਿਨ ਬਾਅਦ ਰਸਮੀ ਰਸਤੇ ਦੁਆਰਾ ਲਿਜਾਇਆ ਜਾਵੇਗਾ, ਜਿੱਥੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ, ਇਹ ਸਥਾਨ ਰੋਜ਼ਾਨਾ 23 ਘੰਟੇ ਖੁੱਲ੍ਹਾ ਰਹੇਗਾ।

ਇਸਦੇ ਨਾਲ ਹੀ ਪ੍ਰਿੰਸ ਚਾਰਲਸ III (Prince Charles III) ਅਤੇ ਰਾਣੀ ਕੰਸੋਰਟ ਕੈਮਿਲਾ ਲੰਡਨ ਪਹੁੰਚੇ। ਪ੍ਰਿੰਸ ਚਾਰਲਸ ਨੂੰ ਸ਼ਨੀਵਾਰ 10 ਸਤੰਬਰ ਨੂੰ ਸੇਂਟ ਜੇਮਸ ਪੈਲੇਸ ਵਿਖੇ ਕੌਂਸਲ ਆਫ਼ ਐਕਸੀਸ਼ਨ ਦੀ ਮੀਟਿੰਗ ਵਿੱਚ ਬ੍ਰਿਟੇਨ ਦੇ ਨਵੇਂ ਬਾਦਸ਼ਾਹ ਵਜੋਂ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਜਾਵੇਗਾ।

Scroll to Top