Site icon TheUnmute.com

PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਅਕਾਉਂਟ ਹੋਇਆ ਹੈਕ

Narinder Modi's Twitter

ਚੰਡੀਗੜ੍ਹ 12 ਦਸੰਬਰ 2021: ਪ੍ਰਧਾਨ ਮੰਤਰੀ ਦਫਤਰ ਤੋਂ ਅੱਜ ਖਬਰ ਆਈ ਹੈ, ਜਿੱਥੇ ਇਹ ਖੁਲਾਸਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narindar Modi)ਦੇ ਟਵਿੱਟਰ (Twitter) ਅਕਾਉਂਟ ਨੂੰ ਕੁਝ ਹੈਕਰਾਂ ਨੇ ਦੇਰ ਰਾਤ ਹੈਕ ਕਰ ਲਿਆ ਹੈ। ਜਿਨ੍ਹਾਂ ਨੇ ਕ੍ਰਿਪਟੋਕਰੰਸੀ ‘ਤੇ ਇੱਕ ਟਵੀਟ ਜਾਰੀ ਕੀਤਾ। ਕਾਂਗਰਸ ਦੇ ਕਈ ਬੁਲਾਰੇ ਅਤੇ ਆਗੂ ਸਰਕਾਰ ਦੀ ਆਲੋਚਨਾ ਕਰਨ ਲਈ ਅੱਗੇ ਆਏ ਹਨ ਅਤੇ ਇਸ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਟਵਿੱਟਰ (Twitter) ਹੈਕ ਨੂੰ ਇੱਕ ਲਾਪਰਵਾਹੀ ਵਾਲਾ ਕੰਮ ਦੱਸਦੇ ਹੋਏ ਕਿਹਾ ਕਿ ਮੋਦੀ ਸਰਕਾਰ ਕਿਵੇਂ ਲੱਖਾਂ ਲੋਕਾਂ ਦੇ ਆਧਾਰ ਕਾਰਡ ਡੇਟਾ ਨੂੰ ਸੁਰੱਖਿਅਤ ਰੱਖਣ ਦੀ ਯੋਜਨਾ ਬਣਾ ਰਹੀ ਹੈ |

Exit mobile version