July 7, 2024 12:29 pm
Quad Summit

ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਕਵਾਡ ਸਮਿਟ ‘ਚ ਹੋਣਗੇ ਸ਼ਾਮਲ

ਚੰਡੀਗੜ੍ਹ 19 ਮਈ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) 24 ਮਈ ਨੂੰ ਟੋਕੀਓ ਵਿੱਚ ਕਵਾਡ ਸਮਿਟ (Quad Summit) ਵਿੱਚ ਸ਼ਾਮਲ ਹੋਣਗੇ। ਕਵਾਡ ਲੀਡਰਾਂ ਵਿਚਾਲੇ ਇਹ ਚੌਥੀ ਵਾਰਤਾ ਹੋਵੇਗੀ। ਭਾਰਤ ਸਰਕਾਰ ਕੋਲ ਇੰਡੋ-ਪੈਸੀਫਿਕ ਖੇਤਰ ਅਤੇ ਆਪਸੀ ਹਿੱਤਾਂ ਦੇ ਹੋਰ ਵਿਸ਼ਵ ਮੁੱਦਿਆਂ ‘ਤੇ ਵਿਚਾਰ ਸਾਂਝੇ ਕਰਨ ਦਾ ਵਧੀਆ ਮੌਕਾ ਹੋਵੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਦਿੱਤੀ।

ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਇਸ ਦੌਰੇ ਦੌਰਾਨ ਕਾਰੋਬਾਰੀ ਨੇਤਾਵਾਂ ਦੇ ਨਾਲ ਇੱਕ ਵਪਾਰਕ ਸਮਾਗਮ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਉਹ ਜਾਪਾਨ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਵੀ ਦੁਵੱਲੀ ਮੀਟਿੰਗ ਹੋਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਚੀਨ ਵੱਲੋਂ ਪੈਂਗੋਂਗ ਤਸੋ ਝੀਲ ਨੇੜੇ ਪੁਲ ਤਿਆਰ ਕਰਨ ਦੀਆਂ ਰਿਪੋਰਟਾਂ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਉਨ੍ਹਾਂ ਨੇ ਪੁਲ ਬਾਰੇ ਰਿਪੋਰਟਾਂ ਦੇਖੀਆਂ ਹਨ, ਇਹ ਇਕ ਫੌਜੀ ਮੁੱਦਾ ਹੈ, ਮੈਂ ਇਸ ‘ਤੇ ਕੁਝ ਨਹੀਂ ਕਹਿ ਸਕਦਾ |