Site icon TheUnmute.com

ਪ੍ਰਧਾਨ ਮੰਤਰੀ ਮੋਦੀ ਨੇ ‘ਪੀਐਮ-ਸੂਰਜ ਪੋਰਟਲ’ ਦੀ ਕੀਤੀ ਸ਼ੁਰੂਆਤ

PM-Suraj Portal

ਚੰਡੀਗੜ੍ਹ, 13 ਮਾਰਚ 2024: ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਸਮਾਜਿਕ ਉੱਨਤੀ ਅਤੇ ਰੁਜ਼ਗਾਰ-ਆਧਾਰਿਤ ਲੋਕ ਭਲਾਈ ‘ਪੀਐਮ-ਸੂਰਜ ਪੋਰਟਲ’ (PM-Suraj Portal) ਦੀ ਸ਼ੁਰੂਆਤ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਅੱਜ ਸਾਡੀ ਸਰਕਾਰ ਸਫ਼ਾਈ ਮਿੱਤਰਾਂ (ਸੀਵਰ ਅਤੇ ਸੈਪਟਿਕ ਟੈਂਕ ਵਰਕਰਾਂ) ਨੂੰ ਆਯੁਸ਼ਮਾਨ ਹੈਲਥ ਕਾਰਡ ਅਤੇ ਪੀਪੀਈ ਕਿੱਟਾਂ ਵੀ ਵੰਡ ਰਹੀ ਹੈ। ਇਨ੍ਹਾਂ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਫਤ ਸਿਹਤ ਇਲਾਜ ਵੀ ਮਿਲੇਗਾ। ਅੱਜ ਦੇਸ਼ ਦਲਿਤ, ਪਛੜੇ ਅਤੇ ਵੰਚਿਤ ਸਮਾਜ ਦੀ ਭਲਾਈ ਲਈ ਇੱਕ ਹੋਰ ਵੱਡਾ ਮੌਕਾ ਦੇਖ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਸੰਬੋਧਨ ‘ਚ ਕਿਹਾ ਕਿ ਇਸ ਸਮਾਗਮ ‘ਚ ਗ਼ਰੀਬ ਲੋਕਾਂ ਲਈ ਕੰਮ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਅੱਜ 720 ਕਰੋੜ ਰੁਪਏ ਦੀ ਰਾਸ਼ੀ ਵੰਚਿਤ ਵਰਗ ਨਾਲ ਸਬੰਧਤ ਇੱਕ ਲੱਖ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਭੇਜੀ ਗਈ ਹੈ। ਪੀਐਮ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵਿੱਚ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇੱਥੇ ਇੱਕ ਬਟਨ ਦਬਾਇਆ ਜਾਵੇਗਾ ਅਤੇ ਗਰੀਬਾਂ ਦੇ ਬੈਂਕ ਖਾਤਿਆਂ ਵਿੱਚ ਪੈਸਾ ਪਹੁੰਚ ਜਾਵੇਗਾ, ਪਰ ਇਹ ਮੋਦੀ ਦੀ ਸਰਕਾਰ ਹੈ, ਗਰੀਬਾਂ ਦਾ ਪੈਸਾ ਸਿੱਧਾ ਉਨ੍ਹਾਂ ਦੇ ਖਾਤਿਆਂ ਵਿੱਚ ਪਹੁੰਚਦਾ ਹੈ।

Exit mobile version