Site icon TheUnmute.com

ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ‘ਚ ਕੁੱਲ ਚਾਰ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ

ਦਵਾਰਕਾ ਐਕਸਪ੍ਰੈਸ-ਵੇ

ਚੰਡੀਗੜ੍ਹ, 11 ਮਾਰਚ 2024: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਗੁਰੂਗ੍ਰਾਮ ਵਿਚ 8 ਲੇਨ ਦਵਾਰਕਾ ਐਕਸਪ੍ਰੈਸ-ਵੇ ਦੇ 19 ਕਿਲੋਮੀਟਰ ਲੰਬੇ ਹਰਿਆਦਾ ਬਲਾਕ ਦਾ ਉਦਘਾਟਨ ਕੀਤਾ। ਕੌਮੀ ਰਾਜਧਾਨੀ ਦਿੱਲੀ ਦੀ ਭੀੜ-ਭਾੜ ਨੂੰ ਘੱਟ ਕਰਨ ਲਈ 60 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਐਕਸਪ੍ਰੈਸ-ਵੇ ਭਾਰਤ ਦੇ ਪਹਿਲੇ ਏਲੀਵੇਟਿਡ ਅਰਬਨ ਐਕਸਪ੍ਰੈਸ-ਵੇ ਦਾ ਅਹਿਮ ਹਿੱਸਾ ਹੈ। ਇਸ ਨਾਲ ਮੌਜੂਦਾ ਨੈਸ਼ਨਲ ਹਾਈਵੇ-48 ‘ਤੇ ਵੀ ਟ੍ਰੈਫਿਕ ਵਿਚ ਕਮੀ ਆਵੇਗੀ ਅਤੇ ਦਿੱਲੀ ਤੇ ਗੁਰੂਗ੍ਰਾਮ ਦੇ ਵਿਚ ਆਵਾਜਾਈ ਸੁਚਾਰੂ ਹੋਵੇਗੀ।

ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਗੁਰੂਗ੍ਰਾਮ ਵਿਚ ਪ੍ਰਬੰਧਿਤ ਕੌਮੀ ਪੱਧਰੀ ਸਮਾਗਮ ਵਿਚ ਗੁਰੂਗ੍ਰਾਮ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲਈ ਕਰੀਬ ਇਕ ਲੱਖ ਕਰੋੜ ਰੁਪਏ ਦੀ 112 ਕੌਮੀ ਰਾਜਮਾਰਗ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ‘ਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਮੁੱਖ ਮੰਤਰੀ ਮਨੋਹਰ ਲਾਲ, ਕੇਂਦਰੀ ਸੜਕ , ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਸਮੇਤ ਹੋਰ ਮਾਣਯੋਗ ਮੰਤਰੀ, ਸਾਂਸਦ ਅਤੇ ਵਿਧਾਇਕ ਮੌਜੂਦ ਰਹੇ। ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ ਵਿਕਾਸ ਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖਣ ‘ਤੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਰੂਗ੍ਰਾਮ ਤੋਂ ਹਰਿਆਣਾ ਸੂਬੇ ਨੁੰ ਚਾਰ ਵੱਡੀ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਦਿੱਤੀ। ਉਨ੍ਹਾਂ ਨੇ 4890 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸ਼ਾਮਲੀ-ਅੰਬਾਲਾ ਕੌਮੀ ਰਾਜਮਾਰਗ ਦੀ ਨੀਂਹ- (ਪੈਕੇਜ 1, 2 ਅਤੇ 3) ਰੱਖੀ, ਜਿਸ ਦੀ ਲੰਬਾਈ-43 ਕਿਲੋਮੀਟਰ ਰਹੇਗੀ। ਉੱਥੇ ਹੀ 1330 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਭਿਵਾਨੀ- ਹਾਂਸੀ ਰੋਡ (ਜਿਸ ਵਿਚ 4 ਬਾਈਪਾਸ ਅਤੇ ਚੌੜਾਕਰਣ ਅਤੇ ਮਜਬੂਤੀਕਰਣ ਸ਼ਾਮਿਲ ਹਨ) ਦਾ ਨੀਂਹ ਪੱਥਰ ਵੀ ਰੱਖਿਆ। ਨਾਂਲ ਹੀ 4087 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਦਵਾਰਕਾ ਐਕਸਪ੍ਰੈਸ-ਵੇ ਦੇ ਪੈਕੇਜ 3 ਤੇ 4 ਹਿੱਸੇ ਵਾਲੀ ਦੋ ਯੋਜਨਾਵਾਂ ਦਾ ਉਦਘਾਟਨ ਵੀ ਕੀਤਾ।

8 ਲੇਨ ਏਕਸੇਸ ਕੰਟਰੋਲ ਦਵਾਰਕਾ ਐਕਸਪ੍ਰੈਸ-ਵੇ ਦਾ 10.2 ਕਿਲੋਮੀਟਰ ਲੰਬਾ ਪੈਕੇਜ-3 ਦਿੱਲੀ-ਹਰਿਆਣਾ ਸੀਮਾ ਨੂੰ ਹਰਿਆਣਾ ਵਿਚ ਪਿੰਡ ਬਸਈ ਨਾਲ ਜੋੜਦਾ ਹੈ। ਇਸ ਪੈਕੇਜ ਵਿਚ 34 ਮੀਟਰ ਦੀ ਚੌੜਾਈ ਦੇ ਨਾਲ 8.6 ਕਿਲੋਮੀਟਰ ਦਾ ਏਲੀਵੇਟਿਡ ਸੇਕਸ਼ਨ ਹੈ ਅਤੇ ਇਹ ਸਿੰਗਲ ਪਿਯਰ ‘ਤੇ ਨਿਰਮਾਣਤ ਭਾਰਤ ਦੀ ਪਹਿਲੀ ਅੱਠ-ਲੇਨ ਏਲੀਵੇਟਿਡ ਰੋਡ ਦਾ ਹਿੱਸਾ ਹੈ। 8-ਲੇਨ ਮੁੱਖ ਕੈਰਿਜਵੇ ਤੋਂ ਇਲਾਵਾ ਇਸ ਪੈਕੇਜ ਵਿਚ ਸਰਵਿਸ ਰੋਡ ਦੀ ਚੌੜਾਈ 4 ਲੇਨ ਤੋਂ 14 ਲੇਨ ਤਕ ਹੈ। ਐਕਸਪ੍ਰੈਸ ਵੇ ਵਿਚ ਟ੍ਰੈਫਿਕ ਸਿਗਨਲ-ਮੁਕਤ ਲੇਨ, ਚਾਰ ਵਾਹਨ ਅੰਡਰਪਾਸ ਅਤੇ ਪੰਜ ਪ੍ਰਮੁੱਖ ਜੰਕਸ਼ਨਾਂ ‘ਤੇ ਏਲੀਵੇਟਿਡ ਸਰਵਿਸ ਰੋਡ ਵੀ ਹੈ, ਜੋ ਬਿਨ੍ਹਾਂ ਰੁਕਾਵਟ ਆਵਾਜਾਈ ਨੂੰ ਗਤੀ ਪ੍ਰਦਾਨ ਕਰਦੇ ਹਨ।

ਇਸ ਤੋਂ ਇਨਾਵਾ, ਪੈਦਲ ਯਾਤਰੀਆਂ ਦੀ ਸਹੂਲਤ ਲਈ ਦੋਵਾਂ ਪਾਸੇ 12 ਸਬ-ਵੇ, ਫੁੱਟਪਾਥ ਅਤੇ ਸਾਈਕਲ ਟ੍ਰੈਕ ਉਪਲਬਧ ਕਰਾਏ ਗਏ ਹਨ। ਐਕਸਪ੍ਰੈਸ-ਵੇ ‘ਤੇ ਸਥਾਨਕ ਆਵਾਜਾਈ ਦੇ ਲਈ ਇਕ ਪ੍ਰਵੇਸ਼/ਨਿਕਾਸੀ ਬਿੰਦੂ ਪ੍ਰਦਾਨ ਕੀਤਾ ਗਿਆ ਹੈ। ਪੂਰੇ ਬਲਾਕ ‘ਤੇ ਬਰਸਾਤੀ ਪਾਣੀ ਇਕੱਠਾ ਅਤੇ ਭੂਜਲ ਮੁੜਭਰਣ ਦੇ ਨਾਲ-ਨਾਲ ਜਲ ਨਿਕਾਸੀ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ।

ਪੈਕੇਜ-4 ਦਾ ਹਿੱਸਾ ਖੇੜਕੀ ਦੌਲਾ ਕਲੋਵਰਲੀਫ ਇੰਟਰਚੇਂਜ ਨਾਲ ਜੁੜਿਆ

8-ਲੇਨ ਦਵਾਰਕਾ ਐਕਸਪ੍ਰੈਸ-ਵੇ 8.7 ਕਿਲੋਮੀਟਰ ਲੰਬਾ ਪੈਕੇਜ-4 ਪਿੰਡ ਬਸਈ ਨੂੰ ਖੇੜਕੀ ਦੌਲਾ ਕਲੋਵਰਲੀਫ ਇੰਟਰਚੇਂਜ ਨਾਲ ਜੋੜਦਾ ਹੈ। ਇਸ ਪੈਕੇਜ ਵਿਚ 34 ਮੀਟਰ ਦੀ ਚੌੜਾਈ ਦੇ ਨਾਲ 3.7 ਕਿਲੋਮੀਟਰ ਦਾ ਏਲੀਵੇਟਿਡ ਬਲਾਕ ਹੈ ਅਤੇ ਇਹ ਸਿੰਗਲ ਪਿਯਰ ‘ਤੇ ਨਿਰਮਾਣਤ ਭਾਰਤ ਦੀ ਪਹਿਲੀ ਅੱਠ-ਲੇਨ ਏਲੀਵੇਟਿਡ ਰੋਡ ਦਾ ਹਿੱਸਾ ਹੈ।

ਸਰਵਿਸ ਰੋਡ ਦੀ ਚੌੜਾਈ 4 ਲੇਨ ਤੋਂ 10 ਲੇਨ ਤਕ ਹੈ। ਇਸ ਬਲਾਕ ਵਿਚ 16 ਲੇਨ ਦੇ ਨਾਲ ਭਾਂਰਤ ਦੇ ਸੱਭ ਤੋਂ ਚੌੜੇ ਰੇਲਵੇ-ਓਵਰਬ੍ਰਿਜ ਦੇ ਨਾਲ-ਨਾਲ 125 ਮੀਟਰ ਲੰਬਾਈ ਦਾ ਸੱਭ ਤੋਂ ਲੰਬਾ ਬੋ ਸਪ੍ਰਿੰਗ ਸਟੀਲ ਬ੍ਰਿਜ ਵੀ ਸ਼ਾਮਿਲ ਹੈ। ਖੇੜਕੀ ਦੌਲਾ ਵਿਚ ਕਲੋਵਰਲੀਫ ਇੰਟਰਚੇਂਜ 2 ਕਿਲੋਮੀਟਰ ਤੋਂ ਵੱਧ ਘੇਰੇ ਲੰਬਾਈ ਦੇ ਨਾਲ ਦੇਸ਼ ਵਿਚ ਸੱਭ ਤੋਂ ਵੱਡੇ ਇੰਟਰਚੇਂਜ ਵਿੱਚੋਂ ਇਕ ਹੈ। ਕਲੋਵਰਲੀਫ ਐਨਐਚ-48 ‘ਤੇ ਮੌਜੂਦਾ ਦਿੱਲੀ-ਜੈਯਪੁਰ ਰਾਜਮਾਰਗ ਦੇ ਨਾਲ ਸਾਰੀ ਦਿਸ਼ਾਵਾਂ ਵਿਚ ਬਿਨ੍ਹਾਂ ਰੁਕਾਵਟ ਕਲੈਕਟੀਵਿਟੀ ਪ੍ਰਦਾਨ ਕਰਦਾ ਹੈ। ਸਾਰੀ ਸੜਕਾਂ ਟ੍ਰੈਫਿਕ ਸਿੰਗਨਲ ਮੁਕਤ ਹਨ ਅਤੇ ਬਿਨ੍ਹਾਂ ਰੁਕਵਟ ਆਵਾਜਾਈ ਲਈ ਤਿੰਨ ਵਾਹਨ ਅੰਡਰਪਾਸ ਪ੍ਰਦਾਨ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਵਿਚ ਵੱਖ-ਵੱਖ ਕੌਮੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੂਰੇ ਦੇਸ਼ ਵਿਚ ਵੱਖ-ਵੱਖ ਕੌਮੀ ਰਾਜਮਾਰਗ ਪਰਿਯੋਜਨਾਵਾਂ ਦਾ ਉਦਘਾਟਨ ਵੀ ਕੀਤਾ। ਜਿਨ੍ਹਾਂ ਪ੍ਰਮੁੱਖ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ , ਉਨ੍ਹਾਂ ਵਿਚ 9.6 ਕਿਲੋਮੀਟਰ ਲੰਬੀ ਛੇ ਲੇਨ ਵਾਲੀ ਸ਼ਹਿਰੀ ਵਿਸਥਾਰ ਸੜਕ -2 -ਨਾਂਗਲੋਈ-ਨਜਫਗੜ੍ਹ ਰੋਡ ਤੋਂ ਦਿੱਲੀ ਵਿਚ ਸੈਕਟਰ-24 ਦਵਾਰਕਾ ਬਲਾਕ ਤਕ, ਉੱਤਰ ਪ੍ਰਦੇਸ਼ ਵਿਚ 4,600 ਕਰੋੜ ਰੁਪਏ ਦੀ ਲਾਗਤ ਨਾਲ ਲਖਨਊ ਰਿੰਗ ਰੋਡ ਦੇ ਤਿੰਨ ਪੈਕੇਜ ਸ਼ਾਮਲ ਹਨ।

ਆਂਧਰ ਪ੍ਰਦੇਸ਼ ਵਿਚ ਐਨਐਚ-16 ਦਾ ਆਨੰਦਪੁਰਮ-ਪੇਂੜੂਰਥੀ-ਅਨਾਕਾਪੱਲੀ ਬਲਾਕ 2,950 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿਚ ਐਨਐਚ-21 ਦਾ ਕਿਰਤਪੁਰ ਤੋਂ ਨੇਰਚੌਕ ਬਲਾਕ (2 ਪੈਕੇਜ) ਲਾਗਤ 3,400 ਕਰੋੜ ਰੁਪਏ, ਕਰਨਾਟਕ ਵਿਚ ਡੋਬਾਸਪੇਟ -ਹੇਸਕੋਟੇ ਬਲਾਕ (2 ਪੈਕੇਜ) ਦੀ ਲਾਗਤ 2,750 ਕਰੋੜ ਰੁਪਏ ਹਨ। ਨਾਲ ਹੀ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 20,500 ਕਰੋੜ ਰੁਪਏ ਦੀ 42 ਹੋਰ ਯੋਜਨਾਵਾਂ ਸ਼ਾਮਲ ਹਨ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਰੂਗ੍ਰਾਮ ਤੋਂ ਪੂਰੇ ਦੇਸ਼ ਵਿਚ ਵੱਖ-ਵੱਖ ਕੌਮੀ ਰਾਜਮਾਰਗ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਪਰਿਯੋਜਨਾਵਾਂ ਵਿਚ ਆਧਰ ਪ੍ਰਦੇਸ਼ ਵਿਚ ਬੇਂਗਲੁਰੂ-ਕਡੱਪਾ-ਵਿਜੈਵਾੜਾ ਐਕਸਪ੍ਰੈਸ-ਵੇ ਦੇ 14 ਪੈਕੇਜ ਸ਼ਾਮਲ ਹਨ, ਜਿਨ੍ਹਾਂ ਦੀ ਲਾਗਤ 14,000 ਕਰੋੜ ਰੁਪਏ ਹੈ। ਹਰਿਆਣਾ ਵਿਚ ਸ਼ਾਮਲੀ-ਅੰਬਾਲਾ ਹਾਈਵੇ ਦੇ ਤਿੰਨ ਪੈਕੇਜ, ਜਿਨ੍ਹਾਂ ਦੀ ਲਾਗਤ 4,900 ਕਰੋੜ ਰੁਪਏ ਹੈ।

ਪੰਜਾਬ ਵਿਚ ਅੰਮ੍ਰਿਤਸਰ-ਬਠਿੰਡਾ ਕੋਰੀਡੋਰ ਦੇ ਦੋ ਪੈਕੇਜ, ਜਿਨ੍ਹਾਂ ਦੀ ਲਾਗਤ 3,800 ਰੁਪਏ ਹੈ। ਨਾਲ ਹੀ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ 39 ਹੋਰ ਪਰਿਯੋਜਨਾਵਾਂ ਜਿਨ੍ਹਾਂ ਦੀ ਲਾਗਤ 32,700 ਕਰੋੜ ਰੁਪਏ ਹੈ, ਸ਼ਾਮਲ ਹਨ। ਇਹ ਪਰਿਯੋਜਨਾਵਾਂ ਕੌਮੀ ਰਾਜਮਾਰਗ ਨੈਟਵਰਕ ਦੇ ਵਿਕਾਸ ਵਿਚ ਮਹਤੱਵਪੂਰਨ ਯੋਗਦਾਨ ਦਵੇਗੀ ਅਤੇ ਨਾਲ ਹੀ ਸਮਾਜਿਕ -ਆਰਥਕ ਵਿਕਾਸ ਨੂੰ ਪ੍ਰੋਤਸਾਹਨ ਦੇਣ , ਰੁਜਗਾਰ ਦੇ ਮੌਕਿਆਂ ਨੁੰ ਵਧਾਉਣ ਅਤੇ ਪੂਰੇ ਦੇਸ਼ ਦੇ ਖੇਤਰ ਵਿਚ ਵਪਾਰ ਅਤੇ ਵਪਾਰਕ ਨੂੰ ਪ੍ਰੋਤਸਾਹਨ ਦੇਣ ਵਿਚ ਮਦਦ ਕਰੇਗੀ।

Exit mobile version