July 7, 2024 11:22 am
ਪ੍ਰਧਾਨ ਮੰਤਰੀ ਮੋਦੀ

PM ਮੋਦੀ ਨੇ ਸਿੱਖਾਂ ਲਈ ਬਹੁਤ ਕੰਮ ਕੀਤੇ ਨੇ : ਜੇ. ਪੀ. ਨੱਡਾ

ਚੰਡੀਗੜ੍ਹ, 12 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮੇਂ ਬੇਹੱਦ ਨਜ਼ਦੀਕ ਆ ਚੁੱਕਾ ਹੈ, ਜਿਸ ਦੇ ਮੱਦੇਨਜ਼ਰ ਭਾਜਪਾ ਦੇ ਉਮੀਦਵਾਰ ਅਸ਼ੋਕ ਬਾਠ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਬਲਾਚੌਰ ਦੀ ਅਨਾਜ ਮੰਡੀ ਵਿਖੇ ਪੁੱਜੇ ਹੋਏ ਹਨ | ਇਸ ਦੌਰਾਨ ਜੇ. ਪੀ. ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਲਈ ਬਹੁਤ ਕੰਮ ਕੀਤੇ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਕਾਰੀਡੋਰ ਖੋਲ੍ਹ ਕੇ ਸ਼ਰਧਾਲੂਆਂ ਨੂੰ ਦਰਸ਼ਨ ਦਾ ਮੌਕਾ ਦਿੱਤਾ ਗਿਆ ਹੈ, ਵਿਕਾਸ ਦਾ ਦੂਜਾ ਨਾਮ ਭਾਜਪਾ ਅਤੇ ਭਾਰਤ ਨੂੰ ਅੱਗੇ ਲੈ ਕੇ ਜਾਣ ਦਾ ਦੂਜਾ ਨਾਮ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ | ਭਾਜਪਾ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਅਸੀਂ ਆਏ ਹਾਂ , ਸਾਡੀ ਮਕਸਦ ਕੁਰਸੀ ਨਹੀਂ ਹੈ ਬਲਕਿ ਪੰਜਾਬ ਦੀ ਤਰੱਕੀ ਕਰਨਾ ਹੈ |