Site icon TheUnmute.com

ਪ੍ਰਧਾਨ ਮੰਤਰੀ ਮੋਦੀ ਨੇ ਏਸ਼ੀਆਈ ਖੇਡਾਂ ‘ਚ 100 ਮੈਡਲ ਜਿੱਤਣ ‘ਤੇ ਖਿਡਾਰੀਆਂ ਨੂੰ ਦਿੱਤੀ ਵਧਾਈ, 10 ਅਕਤੂਬਰ ਨੂੰ ਕਰਨਗੇ ਸਵਾਗਤ

Asian Games

ਚੰਡੀਗੜ੍ਹ, 07 ਅਕਤੂਬਰ 2023: ਏਸ਼ੀਆਈ ਖੇਡਾਂ  (Asian Games) 2023’ਚ ਭਾਰਤ ਦੇ 100 ਤਮਗੇ ਪੂਰੇ ਕਰਨ ਨੂੰ ਇਕ ਮਹੱਤਵਪੂਰਨ ਉਪਲਬਧੀ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ 10 ਅਕਤੂਬਰ ਨੂੰ ਭਾਰਤੀ ਦਲ ਦਾ ਸਵਾਗਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ‘ਤੇ ਪੋਸਟ ਕੀਤਾ, “ਹਰ ਸ਼ਾਨਦਾਰ ਪ੍ਰਦਰਸ਼ਨ ਨੇ ਇਤਿਹਾਸ ਰਚਿਆ ਅਤੇ ਸਾਡੇ ਦਿਲਾਂ ਨੂੰ ਮਾਣ ਨਾਲ ਭਰ ਦਿੱਤਾ ਹੈ । ਮੈਂ 10 ਅਕਤੂਬਰ ਨੂੰ ਏਸ਼ੀਆਈ ਖੇਡਾਂ ਦੇ ਆਪਣੇ ਦਲ ਦਾ ਸਵਾਗਤ ਕਰਾਂਗਾ ਅਤੇ ਖਿਡਾਰੀਆਂ ਨਾਲ ਗੱਲ ਕਰਾਂਗਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਲੋਕ ਬਹੁਤ ਖੁਸ਼ ਹਨ ਕਿ ਅਸੀਂ 100 ਮੈਡਲ ਹਾਸਲ ਕੀਤੇ ਹਨ। ਉਨ੍ਹਾਂ ਨੇ ਕਿਹਾ, “ਏਸ਼ੀਅਨ ਖੇਡਾਂ (Asian Games) ਵਿੱਚ ਭਾਰਤ ਲਈ ਇੱਕ ਮਹੱਤਵਪੂਰਨ ਉਪਲਬਧੀ। ਮੈਂ ਆਪਣੇ ਹੋਣਹਾਰ ਖਿਡਾਰੀਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਦੇ ਯਤਨਾਂ ਸਦਕਾ ਭਾਰਤ ਨੇ ਇਹ ਇਤਿਹਾਸਕ ਉਪਲਬਧੀ ਹਾਸਲ ਕੀਤੀ।”

‘ਇਸ ਵਾਰ 100 ਨੂੰ ਪਾਰ ਕਰਨ’ ਦਾ ਟੀਚਾ ਲੈ ਕੇ ਨਿਕਲੀ ਭਾਰਤੀ ਟੀਮ ਨੇ 100 ਤੋਂ ਵੱਧ ਤਮਗੇ ਜਿੱਤੇ ਹਨ। ਆਜ਼ਾਦੀ ਦੇ 75ਵੇਂ ਸਾਲ ਵਿੱਚ ਦੇਸ਼ ਨੇ 19ਵੀਆਂ ਏਸ਼ਿਆਈ ਖੇਡਾਂ ਵਿੱਚ ਮੈਡਲਾਂ ਦਾ ਸੈਂਕੜਾ ਪੂਰਾ ਕਰ ਲਿਆ ਹੈ। ਮੁਕਾਬਲਿਆਂ ਦੇ 13ਵੇਂ ਦਿਨ, ਭਾਰਤ ਨੇ ਹਾਕੀ ਵਿੱਚ ਸੋਨੇ ਸਮੇਤ ਨੌਂ ਤਮਗੇ ਜਿੱਤੇ, ਜਿਸ ਨਾਲ ਤਮਗਿਆਂ ਦੀ ਗਿਣਤੀ 95 ਹੋ ਗਈ। 14ਵੇਂ ਦਿਨ ਦੀ ਸ਼ੁਰੂਆਤ ਵਿੱਚ ਭਾਰਤੀ ਤੀਰਅੰਦਾਜ਼ਾਂ ਨੇ ਚਾਰ ਤਮਗੇ ਜਿੱਤੇ ਅਤੇ ਫਿਰ ਬੀਬੀਆਂ ਦੀ ਕਬੱਡੀ ਟੀਮ ਨੇ ਸੋਨ ਤਮਗਾ ਜਿੱਤ ਕੇ ਭਾਰਤ ਲਈ ਤਮਗੇ ਦਾ ਸੈਂਕੜਾ ਪੂਰਾ ਕੀਤਾ।

Exit mobile version