July 1, 2024 12:40 am
Liz Truss

ਬਰਤਾਨੀਆ ‘ਚ ਡੂੰਘੇ ਸਿਆਸੀ ਸੰਕਟ ਦਰਮਿਆਨ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਦਿੱਤਾ ਅਸਤੀਫਾ

ਚੰਡੀਗੜ੍ਹ 20 ਅਕਤੂਬਰ 2022: ਬਰਤਾਨੀਆ ਵਿੱਚ ਡੂੰਘੇ ਸਿਆਸੀ ਸੰਕਟ ਦਰਮਿਆਨ ਲਿਜ਼ ਟਰੱਸ (Liz Truss) ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਸਿਰਫ 44 ਦਿਨ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹੀ। ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਵੀ ਕੱਲ੍ਹ ਅਸਤੀਫਾ ਦੇ ਦਿੱਤਾ ਸੀ। ਲਿਜ਼ ‘ਤੇ ਆਪਣੀ ਕੰਜਰਵੇਟਿਵ ਪਾਰਟੀ ਦੇ ਨੇਤਾਵਾਂ ਅਤੇ ਸੰਸਦ ਮੈਂਬਰਾਂ ਦਾ ਅਸਤੀਫਾ ਦੇਣ ਦਾ ਦਬਾਅ ਵਧਦਾ ਜਾ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਲਿਜ਼ ਟਰੱਸ ਦੇਸ਼ ’ਚ ਮਹਿੰਗਾਈ ਘੱਟ ਕਰਨ ਹਿੱਤ ਟੈਕਸ ਘੱਟ ਕਰਨ ’ਚ ਅਤੇ ਗੈਰਕਾਨੂੰਨੀ ਮਾਈਗਰੇਸ਼ਨ ਰੋਕਣ ’ਚ ਕੋਈ ਠੋਸ ਨੀਤੀ ਲਿਆਉਣ ਕਾਰਨ ਨਾਕਮਾਯਾਬ ਰਹਿਣ ’ਤੇ ਆਲੋਚਨਾ ਦਾ ਸ਼ਿਕਾਰ ਹੋ ਰਹੀ ਸੀ। ਇਸਦੇ ਨਾਲ ਹੀ ਖਬਰਾਂ ਹਨ ਕਿ ਜੋਨਸ਼ਨ ਬੋਰਿਸ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਦੀ ਮੰਗ ਕੀਤੀ ਅਜੇ ਰਹੀ ਹੈ | ਲਿਜ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਹਰਾ ਕੇ ਪ੍ਰਧਾਨ ਮੰਤਰੀ ਬਣੀ ਸੀ |