Site icon TheUnmute.com

Priests Dress Code: ਰਾਮਲਲਾ ਦੇ ਪੁਜਾਰੀਆਂ ਲਈ ਅਹਿਮ ਖਬਰ, ਹੁਣ ਪਹਿਨਣਗੇ ਇਹ ਡਰੈੱਸ

27 ਦਸੰਬਰ 2024: ਰਾਮਲਲਾ ਦੇ (Ramlala priests) ਪੁਜਾਰੀ ਲਈ ਅਹਿਮ ਜਾਣਕਾਰੀ ਆ ਰਹੀ ਹੈ ਦੱਸ ਦੇਈਏ ਕਿ ਹੁਣ ਪੁਜਾਰੀ (priests dress) ਡਰੈੱਸ ਪਹਿਨਣਗੇ ਤੇ ਰੋਜ਼ਾਨਾ ਰਾਮਲਲਾ ਦੀ ਪੂਜਾ ਕਰਨਗੇ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ (Shri Ram Janmabhoomi Tirtha Kshetra Trust) ਟਰੱਸਟ ਵੱਲੋਂ ਪੁਜਾਰੀਆਂ ਲਈ ਡਰੈੱਸ (dress code) ਕੋਡ ਲਾਗੂ ਕੀਤਾ ਗਿਆ ਹੈ। ਪੁਜਾਰੀ ਪੀਲੀ ਚੌਂਕੜੀ ਅਤੇ ਚਿੱਟੀ ਧੋਤੀ ਪਹਿਨਣਗੇ। ਇਹ ਡਰੈੱਸ ਕੋਡ 25 ਦਸੰਬਰ ਤੋਂ ਲਾਗੂ ਹੋ ਗਿਆ ਹੈ। ਟਰੱਸਟ ਵੱਲੋਂ ਸਾਰੇ ਪੁਜਾਰੀਆਂ ਨੂੰ ਕੱਪੜਿਆਂ ਦੇ ਦੋ ਸੈੱਟ ਵੀ ਦਿੱਤੇ ਗਏ ਹਨ।

ਰਾਮ ਮੰਦਰ (ram mandir) ਵਿੱਚ ਮੁੱਖ ਪੁਜਾਰੀ ਅਚਾਰੀਆ ਸਤੇਂਦਰ (satender das) ਦਾਸ ਸਣੇ ਕੁੱਲ 14 ਪੁਜਾਰੀ ਕੰਮ ਕਰ ਰਹੇ ਹਨ। ਪੁਜਾਰੀਆਂ(priests) ‘ਤੇ ਪਹਿਲਾਂ ਹੀ ਮਲਟੀਮੀਡੀਆ ਫੋਨ ਵਰਤਣ ‘ਤੇ ਪਾਬੰਦੀ ਲਗਾਈ ਗਈ ਹੈ। ਹੁਣ ਸਾਰੇ ਪੁਜਾਰੀਆਂ ਲਈ ਡਰੈੱਸ ਕੋਡ ਵੀ ਲਾਗੂ ਕਰ ਦਿੱਤਾ ਗਿਆ ਹੈ। ਹੁਣ ਤੱਕ ਪੁਜਾਰੀਆਂ ਲਈ ਡਰੈੱਸ ਕੋਡ ਲਾਜ਼ਮੀ ਨਹੀਂ ਸੀ, ਪੁਜਾਰੀ ਵੱਖ-ਵੱਖ ਪਹਿਰਾਵੇ ਪਾ ਕੇ ਆਉਂਦੇ ਸਨ। ਸੱਤ ਪੁਜਾਰੀਆਂ ਦੇ ਦੋ ਗਰੁੱਪਾਂ ਵਿੱਚ ਵੰਡ ਕੇ ਰਾਮ ਮੰਦਰ ਵਿੱਚ ਪੂਜਾ ਕਰਨ ਲਈ 14 ਪੁਜਾਰੀਆਂ ਦੀ ਡਿਊਟੀ ਲਗਾਈ ਗਈ ਹੈ।

ਸੱਤ ਪੁਜਾਰੀਆਂ ਨੂੰ ਸਵੇਰ ਦੀ ਸ਼ਿਫਟ ਅਤੇ ਸੱਤ ਨੂੰ ਦੁਪਹਿਰ ਤੋਂ ਸ਼ਾਮ ਦੀ ਸ਼ਿਫਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਨ੍ਹਾਂ ਸਾਰੇ ਪੁਜਾਰੀਆਂ ਨੂੰ ਰਾਮ ਮੰਦਰ ਤੋਂ ਇਲਾਵਾ ਕੁਬੇਰ ਟਿੱਲਾ ਸਥਿਤ ਸ਼ਿਵਾਲਾ ਅਤੇ ਹਨੂੰਮਾਨ ਮੰਦਰ ‘ਚ ਵੀ ਪੂਜਾ ਅਰਚਨਾ ਕਰਨੀ ਪੈਂਦੀ ਹੈ। ਰਾਮ ਮੰਦਰ ਟਰੱਸਟ ਦੇ ਇਸ ਕਦਮ ਨਾਲ ਰਾਮ ਮੰਦਰ ਦੇ ਪੁਜਾਰੀਆਂ ਦੀ ਪਛਾਣ ਆਸਾਨ ਹੋ ਜਾਵੇਗੀ। ਪੁਜਾਰੀਆਂ ਨੂੰ ਚੌਂਕੜੀ, ਧੋਤੀ, ਕੁੜਤਾ ਅਤੇ ਸਿਰ ‘ਤੇ ਪੀਲੀ ਪੱਗ ਬੰਨਣੀ ਤੈਅ ਕੀਤੀ ਗਈ ਹੈ।

READ MORE: Ayodhya: ਦੀਵਾਲੀ ਮੌਕੇ ਅਯੁੱਧਿਆ ‘ਚ ਬਣੇਗਾ ਵਿਸ਼ਵ ਰਿਕਾਰਡ, ਜਗਾਏ ਜਾਣਗੇ 25 ਲੱਖ ਤੋਂ ਜ਼ਿਆਦਾ ਦੀਵੇ

Exit mobile version