Site icon TheUnmute.com

ਦਿੱਲੀ ‘ਚ ਹੋਰ ਵਧਣਗੀਆਂ ਫਲਾਂ-ਸਬਜ਼ੀਆਂ ਦੀਆਂ ਕੀਮਤਾਂ, ਸਰਹੱਦ ‘ਤੇ ਪਾਣੀ ਭਰਨ ਕਾਰਨ ਟਰੱਕਾਂ ‘ਤੇ ਲੱਗੀ ਬ੍ਰੇਕ

Delhi

ਚੰਡੀਗੜ੍ਹ, 13 ਜੁਲਾਈ 2023: ਉੱਤਰੀ ਭਾਰਤ ਦੇ ਪਹਾੜੀ ਖੇਤਰਾਂ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਦਿੱਲੀ ਆਉਣ ਵਾਲੇ ਫਲਾਂ ਅਤੇ ਸਬਜ਼ੀਆਂ ਦੇ ਟਰੱਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਇਸ ਤੋਂ ਇਲਾਵਾ ਪੰਜਾਬ, ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਟਰੱਕ ਵੀ ਹੋਰ ਕਾਰਨਾਂ ਕਰਕੇ ਦਿੱਲੀ (Delhi) ਨਹੀਂ ਪਹੁੰਚ ਪਾ ਰਹੇ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ‘ਚ ਦਿੱਲੀ-ਐੱਨ.ਸੀ.ਆਰ. ‘ਚ ਫਲਾਂ ਅਤੇ ਸਬਜ਼ੀਆਂ ਦੇ ਭਾਅ ਵਧ ਸਕਦੇ ਹਨ। ਵਪਾਰੀਆਂ ਨੇ ਦੱਸਿਆ ਕਿ ਆਜ਼ਾਦਪੁਰ ਮੰਡੀ ਵਿੱਚ ਰੋਜ਼ਾਨਾ 2200 ਦੇ ਕਰੀਬ ਟਰੱਕ ਆਉਂਦੇ ਹਨ ਪਰ ਵੀਰਵਾਰ ਨੂੰ ਇਨ੍ਹਾਂ ਦੀ ਗਿਣਤੀ ਘੱਟ ਰਹੀ।

ਆਜ਼ਾਦਪੁਰ ਮੰਡੀ ਦੇ ਵਪਾਰੀ ਜੈ ਕਿਸ਼ਨ ਸੈਣੀ ਨੇ ਦੱਸਿਆ ਕਿ ਹਿਮਾਚਲ ਅਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਟਰੱਕ ਰਸਤੇ ਵਿੱਚ ਹੀ ਫਸ ਜਾਂਦੇ ਹਨ। ਕਈ ਟਰੱਕ ਲੱਦਣ ਤੋਂ ਬਾਅਦ ਵੀ ਨਹੀਂ ਚੱਲ ਸਕੇ। ਅਸੀਂ ਉਮੀਦ ਕਰ ਰਹੇ ਹਾਂ ਕਿ ਸੜਕ ਸਾਫ਼ ਹੋਣ ਤੋਂ ਬਾਅਦ ਹੀ ਸਥਿਤੀ ਵਿੱਚ ਸੁਧਾਰ ਹੋਵੇਗਾ। ਅਜਿਹੇ ‘ਚ ਅਗਲੇ ਕੁਝ ਦਿਨਾਂ ਤੱਕ ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ‘ਚ ਕਮੀ ਆਉਣ ਦੀ ਸੰਭਾਵਨਾ ਹੈ।

ਦੂਜੇ ਪਾਸੇ ਇੱਕ ਹੋਰ ਵਪਾਰੀ ਨੇ ਦੱਸਿਆ ਕਿ ਫਲ ਤੇ ਸਬਜ਼ੀਆਂ ਲਿਆਉਣ ਵਿੱਚ ਸਮਾਂ ਲੱਗ ਜਾਣ ਕਾਰਨ ਕਈ ਸਬਜ਼ੀਆਂ ਰਸਤੇ ਵਿੱਚ ਹੀ ਖ਼ਰਾਬ ਹੋ ਜਾਂਦੀਆਂ ਹਨ। ਅਜਿਹੇ ‘ਚ ਇਨ੍ਹਾਂ ਦੀ ਵਰਤੋਂ ਵੀ ਨਹੀਂ ਹੋ ਰਹੀ ਹੈ। ਉਸ ਦਾ ਕਹਿਣਾ ਹੈ ਕਿ ਇਸ ਸਮੇਂ ਹਿਮਾਚਲ ਗੋਭੀ, ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਲੈ ਕੇ ਆਉਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਉਮੀਦ ਹੈ ਕਿ ਅਗਲੇ 15 ਤੋਂ 20 ਦਿਨਾਂ ‘ਚ ਮੌਸਮ ਠੀਕ ਹੋਣ ਤੋਂ ਬਾਅਦ ਜੇਕਰ ਰਸਤਾ ਸਾਫ ਹੋ ਗਿਆ ਤਾਂ ਆਮਦ ‘ਚ ਸੁਧਾਰ ਹੋ ਸਕਦਾ ਹੈ। ਇਸ ਤੋਂ ਇਲਾਵਾ ਗੁਣਵੱਤਾ ਵੀ ਬਿਹਤਰ ਹੋਵੇਗੀ, ਜਿਸ ਕਾਰਨ ਕੁਝ ਰਾਹਤ ਦੀ ਉਮੀਦ ਹੈ।

ਹਰਿਆਣਾ ਦੇ ਹਥਨੀ ਕੁੰਡ ਬੈਰਾਜ ਤੋਂ ਪਾਣੀ ਛੱਡਣ ਤੋਂ ਬਾਅਦ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਦਿੱਲੀ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਵੀਰਵਾਰ ਸ਼ਾਮ 6 ਵਜੇ ਤੱਕ ਯਮੁਨਾ ਦਾ ਜਲ ਪੱਧਰ 208.66 ਮੀਟਰ ਤੱਕ ਪਹੁੰਚ ਗਿਆ। ਇਹ ਖਤਰੇ ਦਾ ਨਿਸ਼ਾਨ 205 ਮੀਟਰ ਤੋਂ 3 ਮੀਟਰ ਜ਼ਿਆਦਾ ਹੈ। ਇਹ ਪੱਧਰ ਸਥਿਰ ਰਿਹਾ ਹੈ।

ਯਮੁਨਾ ਦਿੱਲੀ (Delhi) ਵਿੱਚ ਵਜ਼ੀਰਾਬਾਦ ਤੋਂ ਓਖਲਾ ਤੱਕ 22 ਕਿਲੋਮੀਟਰ ਵਿੱਚ ਹੈ। ਇਸ ਦੇ ਕੰਢਿਆਂ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ। ਇਲਾਕੇ ਵਿੱਚ 5 ਤੋਂ 6 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ। 16,000 ਤੋਂ ਵੱਧ ਲੋਕਾਂ ਨੂੰ ਨੀਵੇਂ ਇਲਾਕਿਆਂ ਤੋਂ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਐਨ.ਡੀ.ਆਰ.ਐੱਫ ਦੀਆਂ 16 ਟੀਮਾਂ ਲੋਕਾਂ ਦੀ ਮੱਦਦ ਲਈ ਤਾਇਨਾਤ ਕੀਤੀਆਂ ਗਈਆਂ ਹਨ। ਪ੍ਰਭਾਵਿਤ ਲੋਕਾਂ ਦੀ ਮੱਦਦ ਲਈ 2,700 ਰਾਹਤ ਕੈਂਪ ਲਗਾਏ ਗਏ ਹਨ।

Exit mobile version