Presidential election

Presidential Election 2022: ਭਾਰਤ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਸ਼ੁਰੂ

ਚੰਡੀਗੜ੍ਹ 18 ਜੁਲਾਈ 2022: ਰਾਸ਼ਟਰਪਤੀ ਚੋਣ (Presidential election) ਲਈ ਵੋਟਿੰਗ ਜਾਰੀ ਹੈ। ਦੇਸ਼ ਦਾ 15ਵਾਂ ਰਾਸ਼ਟਰਪਤੀ ਚੁਣਨ ਲਈ ਸੋਮਵਾਰ ਯਾਨੀ ਅੱਜ ਲਗਭਗ 4800 ਸੰਸਦ ਮੈਂਬਰ ਅਤੇ ਵਿਧਾਇਕ ਵੋਟ ਪਾਉਣਗੇ। ਇਸ ਚੋਣ ਲਈ NDA ਦੀ ਉਮੀਦਵਾਰ ਦ੍ਰੌਪਦੀ ਮੁਰਮੂ ਅਤੇ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਮੁਕਾਬਲੇ ਲਈ ਮੈਦਾਨ ‘ਚ ਹਨ |

ਵੋਟਾਂ ਪੈਣ ਦਾ ਕੰਮ ਦਿੱਲੀ ’ਚ ਸੰਸਦ ਭਵਨ ਅਤੇ ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ ’ਚ ਸੂਬਾਈ ਵਿਧਾਨ ਸਭਾਵਾਂ ’ਚ ਹੋ ਰਿਹਾ ਹੈ । ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ। ਨਵੇਂ ਰਾਸ਼ਟਰਪਤੀ ਵਲੋਂ 25 ਜੁਲਾਈ ਨੂੰ ਸਹੁੰ ਚੁੱਕੀ ਜਾਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਚੋਣ ਲਈ ਹੋ ਰਹੀ ਵੋਟਿੰਗ ਦੌਰਾਨ ਸੰਸਦ ‘ਚ ਆਪਣੀ ਵੋਟ ਪਾਈ।

Scroll to Top