Site icon TheUnmute.com

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵਿਸ਼ਾਖਾਪਟਨਮ ‘ਚ ਈਸਟਰਨ ਨੇਵਲ ਕਮਾਂਡ ਦਾ ਕੀਤਾ ਦੌਰਾ

ਰਾਮ ਨਾਥ ਕੋਵਿੰਦ

ਚੰਡੀਗੜ੍ਹ 21 ਫਰਵਰੀ 2022: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਆਂਧਰਾ ਪ੍ਰਦੇਸ਼ ਦੇ ਦੌਰੇ ‘ਤੇ ਹਨ ਉਨ੍ਹਾਂ ਨੇ ਇਸ ਦੌਰਾਨ ਸੋਮਵਾਰ ਨੂੰ ਵਿਸ਼ਾਖਾਪਟਨਮ ‘ਚ ਈਸਟਰਨ ਨੇਵਲ ਕਮਾਂਡ ਦਾ ਦੌਰਾ ਕੀਤਾ। 12ਵੇਂ ਰਾਸ਼ਟਰਪਤੀ ਫਲੀਟ ਰਿਵਿਊ ਦੌਰਾਨ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਰੇਡ ਦਾ ਨਿਰੀਖਣ ਵੀ ਕੀਤਾ।

ਇਸ ਪ੍ਰੋਗਰਾਮ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ। ਬੇੜੇ ‘ਚ 60 ਜਹਾਜ਼, ਪਣਡੁੱਬੀਆਂ ਅਤੇ 55 ਜਹਾਜ਼ ਸ਼ਾਮਲ ਹਨ। ਕੋਵਿੰਦ ਜਲ ਸੈਨਾ ਦੇ ਗਸ਼ਤੀ ਜਹਾਜ਼ ਆਈਐਨਐਸ ਸੁਮਿਤਰਾ ‘ਚ ਸਵਾਰ ਹੋਏ। ਇਸ ਤੋਂ ਬਾਅਦ ਪ੍ਰੈਜ਼ੀਡੈਂਸ਼ੀਅਲ ਫਲੀਟ ਰਿਵਿਊ ਦੇ 12ਵੇਂ ਐਡੀਸ਼ਨ ਦੌਰਾਨ ਈਸਟਰਨ ਨੇਵਲ ਕਮਾਂਡ ਵੱਲੋਂ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਮੌਕੇ ‘ਤੇ ਵਿਸ਼ਾਖਾਪਟਨਮ ‘ਚ ਰਾਸ਼ਟਰਪਤੀ ਫਲੀਟ ਰਿਵਿਊ ਦੇ 12ਵੇਂ ਐਡੀਸ਼ਨ ਦਾ ਆਯੋਜਨ ਕੀਤਾ ਗਿਆ ਹੈ।

ਰਾਸ਼ਟਰਪਤੀ ਦੀ ਫਲੀਟ ਸਮੀਖਿਆ ਦਾ ਵਿਸ਼ੇਸ਼ ਮਹੱਤਵ ਹੈ। ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਦੇਸ਼ ਭਰ ‘ਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਇਆ ਜਾ ਰਿਹਾ ਹੈ। ਆਈਐਨਐਸ ਸੁਮਿਤਰਾ ਨੂੰ ਵਿਸ਼ੇਸ਼ ਤੌਰ ‘ਤੇ ‘ਰਾਸ਼ਟਰਪਤੀ ਦੀ ਯਾਟ’ ਵਜੋਂ ਨਾਮਜ਼ਦ ਕੀਤਾ ਗਿਆ ਹੈ। ਕੋਵਿੰਦ ਸਟੀਮਿੰਗ ਪਾਸਟ ਪ੍ਰੋਗਰਾਮ ‘ਚ ਹਿੱਸਾ ਲੈਣ ਵਾਲੇ ਸਾਰੇ ਜਹਾਜ਼ਾਂ ਦੀ ਸਮੀਖਿਆ ਕਰਨਗੇ। ਇਹ ਜਹਾਜ਼ ਵਿਸ਼ਾਖਾਪਟਨਮ ਤੱਟ ‘ਤੇ ਚਾਰ ਕਤਾਰਾਂ ‘ਚ ਮੌਜੂਦ ਹਨ। ਸਮੀਖਿਆ ਵਿੱਚ ਜਲ ਸੈਨਾ ਦੇ ਨਾਲ-ਨਾਲ ਤੱਟ ਰੱਖਿਅਕ ਜਹਾਜ਼ਾਂ ਦਾ ਸੁਮੇਲ ਹੋਵੇਗਾ। SCI ਅਤੇ ਧਰਤੀ ਵਿਗਿਆਨ ਮੰਤਰਾਲੇ ਦੇ ਜਹਾਜ਼ ਵੀ ਹਿੱਸਾ ਲੈਣਗੇ।

ਇਸ ਤੋਂ ਇਲਾਵਾ ਰਾਸ਼ਟਰਪਤੀ ਕਈ ਹੈਲੀਕਾਪਟਰਾਂ ਅਤੇ ਫਿਕਸਡ ਵਿੰਗ ਏਅਰਕ੍ਰਾਫਟ ਦੁਆਰਾ ਸ਼ਾਨਦਾਰ ਫਲਾਈ-ਪਾਸਟ ਡਿਸਪਲੇਅ ਵਿੱਚ ਭਾਰਤੀ ਜਲ ਸੈਨਾ ਦੀ ਹਵਾਈ ਸ਼ਾਖਾ ਦੀ ਸਮੀਖਿਆ ਵੀ ਕਰਨਗੇ। ਸਮੀਖਿਆ ਤੋਂ ਬਾਅਦ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੰਚਾਰ ਰਾਜ ਮੰਤਰੀ ਦੇਵਸਿੰਘ ਚੌਹਾਨ ਦੀ ਮੌਜੂਦਗੀ ‘ਚ ਰਾਸ਼ਟਰਪਤੀ ਦੁਆਰਾ ਇੱਕ ਵਿਸ਼ੇਸ਼ ਪਹਿਲੇ ਦਿਨ ਦਾ ਕਵਰ ਅਤੇ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ ਜਾਵੇਗਾ।

ਇਹ ਦੂਜੀ ਵਾਰ ਹੈ ਜਦੋਂ ਵਿਸ਼ਾਖਾਪਟਨਮ ਪੀਐਫਆਰ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ 2006 ਵਿੱਚ ਤਤਕਾਲੀ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਇੱਥੇ ਇਸ ਜਲ ਸੈਨਾ ਦੇ ਬੇੜੇ ਦੀ ਸਮੀਖਿਆ ਕੀਤੀ ਸੀ।

Exit mobile version