July 7, 2024 4:41 pm
Ram Nath Kovind

ਰਾਸ਼ਟਰਪਤੀ ਰਾਮ ਨਾਥ ਕੋਵਿੰਦ 73ਵੇਂ ਗਣਤੰਤਰ ਦਿਵਸ ‘ਤੇ ਰਾਸ਼ਟਰ ਨੂੰ ਕਰਨਗੇ ਸੰਬੋਧਨ

ਚੰਡੀਗੜ੍ਹ 25 ਜਨਵਰੀ 2022: ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ (Ram Nath Kovind) 73ਵੇਂ ਗਣਤੰਤਰ ਦਿਵਸ (73rd Republic Day) ‘ਤੇ ਅੱਜ ਰਾਸ਼ਟਰ ਨੂੰ ਸੰਬੋਧਨ ਕਰਨਗੇ।ਇਸ ਸੰਬੰਧ ‘ਚ ਰਾਸ਼ਟਰਪਤੀ ਭਵਨ ਨੇ ਸੋਮਵਾਰ ਰਾਤ ਨੂੰ ਜਾਰੀ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਸ਼ਾਮ 7 ਵਜੇ ਤੋਂ ਆਲ ਇੰਡੀਆ ਰੇਡੀਓ (ਏਆਈਆਰ) ਦੇ ਸਾਰੇ ਰਾਸ਼ਟਰੀ ਨੈੱਟਵਰਕਾਂ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ ‘ਤੇ ਹਿੰਦੀ ‘ਚ ਪ੍ਰਸਾਰਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਦਾ ਪ੍ਰਸਾਰਣ ਅੰਗਰੇਜ਼ੀ ‘ਚ ਕੀਤਾ ਜਾਵੇਗਾ।
ਰਿਲੀਜ਼ ‘ਚ ਕਿਹਾ ਗਿਆ ਹੈ ਕਿ ਹਿੰਦੀ ਅਤੇ ਅੰਗਰੇਜ਼ੀ ਵਿੱਚ ਸੰਬੋਧਨ ਦੇ ਪ੍ਰਸਾਰਣ ਤੋਂ ਬਾਅਦ, ਇਸ ਨੂੰ ਦੂਰਦਰਸ਼ਨ ਦੇ ਖੇਤਰੀ ਚੈਨਲਾਂ ਦੁਆਰਾ ਖੇਤਰੀ ਭਾਸ਼ਾਵਾਂ ‘ਚ ਪ੍ਰਸਾਰਿਤ ਕੀਤਾ ਜਾਵੇਗਾ। ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਆਲ ਇੰਡੀਆ ਰੇਡੀਓ ਆਪਣੇ ਸਬੰਧਤ ਖੇਤਰੀ ਨੈੱਟਵਰਕਾਂ ‘ਤੇ ਰਾਤ 9.30 ਵਜੇ ਤੋਂ ਖੇਤਰੀ ਭਾਸ਼ਾ ਵਿੱਚ ਇਸ ਦਾ ਪ੍ਰਸਾਰਣ ਕਰੇਗਾ।