July 4, 2024 7:10 pm
Shaurya Chakra

ਰਾਸ਼ਟਰਪਤੀ ਨੇ ਸ਼ਹੀਦ ਵਿਕਾਸ ਕੁਮਾਰ, ਕਾਂਸਟੇਬਲ ਕੁਲਦੀਪ ਕੁਮਾਰ ਨੂੰ ਮਰਨ ਉਪਰੰਤ ‘ਸ਼ੌਰਿਆ ਚੱਕਰ’ ਕੀਤਾ ਭੇਟ

ਚੰਡੀਗੜ੍ਹ 31 ਮਈ 2022: ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਨਵੀਂ ਦਿੱਲੀ ਵਿੱਚ ਰੱਖੇ ਸਮਾਗਮ ਵਿੱਚ ਕਈ ਵੀਰ ਜਵਾਨਾਂ ਨੂੰ ‘ਸ਼ੌਰਿਆ ਚੱਕਰ‘ (Shaurya Chakra) (ਮਰਨ ਉਪਰੰਤ) ਨਾਲ ਸਨਮਾਨਿਤ ਕੀਤਾ ਗਈ ਗਿਆ ਹੈ ।ਇਸ ਦੌਰਾਨ ਰਾਸ਼ਟਰਪਤੀ ਨੇ 204 ਕੋਬਰਾ ਸੀਆਰਪੀਐਫ ਕਾਂਸਟੇਬਲ ਵਿਕਾਸ ਕੁਮਾਰ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਹੀਦ ਵਿਕਾਸ ਕੁਮਾਰ ਦੀ ਪਤਨੀ ਨੰਦਿਨੀ ਦੇਵੀ ਅਤੇ ਮਾਂ ਕਲੇਸ਼ੀਆ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਦਾ ਸ਼ੌਰਿਆ ਚੱਕਰ (ਮਰਨ ਉਪਰੰਤ) ਰਾਸ਼ਟਰਪਤੀ ਭਵਨ ਵਿਖੇ ਭੇਟ ਕੀਤਾ।

Shoriya Chakra'

ਰਾਸ਼ਟਰਪਤੀ ਨੇ 118 ਸੀਆਰਪੀਐਫ ਕਾਂਸਟੇਬਲ ਕੁਲਦੀਪ ਕੁਮਾਰ ਉਰਵਾਨ ਨੂੰ ਉਸਦੀ ਬਹਾਦਰੀ ਲਈ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੀ ਪਤਨੀ ਬੰਦਨਾ ਉਰਵਾਨ ਨੇ ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕੀਤਾ।

'Shaoria Chakra'

 

ਉੜੀਸਾ ਪੁਲਿਸ ਦੇ ਕਮਾਂਡੋ ਦੇਬਾਸ਼ੀਸ਼ ਸੇਠੀ ਅਤੇ ਸੁਧੀਰ ਕੁਮਾਰ ਟੁਡੂ ਨੂੰ ਰਾਸ਼ਟਰਪਤੀ ਭਵਨ ਵਿਖੇ ਸ਼ੌਰਿਆ ਚੱਕਰ (ਮਰਨ ਉਪਰੰਤ) ਨਾਲ ਸਨਮਾਨਿਤ ਕੀਤਾ ਗਿਆ। ਦੇਬਾਸਿਸ ਸੇਠੀ ਦੇ ਮਾਤਾ-ਪਿਤਾ ਛਾਇਆ ਅਤੇ ਸਨਾਤਨ ਸੇਠੀ ਅਤੇ ਸੁਧੀਰ ਕੁਮਾਰ ਟੁਡੂ ਦੀ ਮਾਂ ਜਵਾਲਾ ਟੁਡੂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਪੁਰਸਕਾਰ ਪ੍ਰਾਪਤ ਕੀਤਾ।